Aishwarya Rai News: ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਪਿਛਲੇ ਕੁਝ ਸਮੇਂ ਤੋਂ ਤਲਾਕ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਇਸ ਸਟਾਰ ਜੋੜੇ ਦੇ ਵੱਖ ਹੋਣ ਦੀਆਂ ਖਬਰਾਂ ਨੂੰ ਲੈ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਹਾਲਾਂਕਿ ਇਸ ਦੌਰਾਨ ਐਸ਼ ਜਿੱਥੇ ਵੀ ਜਾ ਰਹੀ ਹੈ, ਉਹ ਆਪਣੀ ਇਕਲੌਤੀ ਬੇਟੀ ਆਰਾਧਿਆ ਨਾਲ ਜਾ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਨਹੀਂ ਵੇਖਿਆ ਜਾਂਦਾ।
ਹਾਲ ਹੀ 'ਚ ਐਸ਼ ਨੂੰ ਪੈਰਿਸ ਫੈਸ਼ਨ ਵੀਕ ਅਤੇ ਆਈਫਾ ਅਵਾਰਡਸ 2024 'ਚ ਆਪਣੀ ਬੇਟੀ ਨਾਲ ਦੇਖਿਆ ਗਿਆ, ਜਿੱਥੇ ਅਭਿਸ਼ੇਕ ਕਿਤੇ ਨਜ਼ਰ ਨਹੀਂ ਆਏ। ਅਜਿਹੇ 'ਚ ਐਸ਼ ਅਤੇ ਅਭਿਸ਼ੇਕ ਦੇ ਰਿਸ਼ਤੇ 'ਤੇ ਵਾਰ-ਵਾਰ ਸਵਾਲ ਉੱਠਣ ਲੱਗੇ ਹਨ। ਹੁਣ ਇਸ ਦੌਰਾਨ, ਲੋਕਾਂ ਨੂੰ ਐਸ਼ ਦੀ ਡਾਇਰੀ ਦਾ ਪੰਨਾ ਮਿਲਿਆ ਹੈ ਜਿਸ ਵਿੱਚ ਸਾਬਕਾ ਮਿਸ ਵਰਲਡ ਨੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਲਿਖੀਆਂ ਹਨ।
ਐਸ਼ ਦੀ ਡਾਇਰੀ ਦਾ ਖੁੱਲ੍ਹਿਆ ਰਾਜ਼
ਲੋਕਾਂ ਦੇ ਹੱਥ ਜੋ ਐਸ਼ਵਰਿਆ ਦੀ ਡਾਇਰੀ ਦਾ ਪੰਨਾ ਲੱਗਿਆ ਹੈ, ਉਹ ਕਦੋਂ ਦਾ ਹੈ ਇਸਦੀ ਕੋਈ ਜਾਣਕਾਰੀ ਨਹੀਂ ਹੈ। ਇਸ ਡਾਇਰੀ 'ਚ ਐਸ਼ ਨੇ ਇਕ ਵਾਰ ਆਪਣੇ ਹੋਣ ਵਾਲੇ ਪਾਟਨਰ ਬਾਰੇ ਵੀ ਕੁਝ ਲਿਖਿਆ ਸੀ। ਐਸ਼ ਨੇ ਦੱਸਿਆ ਸੀ ਕਿ ਉਸ ਨੂੰ ਕੀ ਪਸੰਦ ਹੈ ਅਤੇ ਕੀ ਨਾਪਸੰਦ। ਡਾਇਰੀ 'ਚ ਐਸ਼ ਨੇ ਇੱਕ ਆਈਡਲ ਪਾਰਟਨਰ ਬਾਰੇ ਲਿਖਿਆ ਸੀ। ਐਸ਼ ਨੇ ਲਿਖਿਆ ਸੀ ਕਿ ਦੂਜੇ ਲੋਕਾਂ 'ਤੇ ਚਿੱਕੜ ਸੁੱਟਣ ਵਾਲੇ ਲੋਕ ਉਸ ਨੂੰ ਬਿਲਕੁੱਲ ਪਸੰਦ ਨਹੀਂ ਹਨ। ਐਸ਼ਵਰਿਆ ਆਪਣੀ ਜ਼ਿੰਦਗੀ 'ਚ ਨਿੱਜਤਾ ਬਣਾਈ ਰੱਖਦੀ ਹੈ।
ਕੋਰੇ ਕਾਗਜ਼ 'ਤੇ ਬਿਆਨ ਕੀਤਾ ਦਿਲ ਦਾ ਦਰਦ
ਇਸ ਦੇ ਨਾਲ ਹੀ ਐਸ਼ਵਰਿਆ ਨੇ ਵੀ ਆਪਣੀ ਡਾਇਰੀ ਦੇ ਪੰਨਿਆਂ 'ਤੇ ਆਪਣਾ ਦਰਦ ਬਿਆਨ ਕੀਤਾ ਸੀ। ਇਸ 'ਚ ਅਦਾਕਾਰਾ ਨੇ ਲਿਖਿਆ ਸੀ ਕਿ ਉਹ ਆਪਣੇ ਦਰਦ ਨੂੰ ਆਪਣੇ ਅੰਦਰ ਹੀ ਰੱਖਦੀ ਹੈ। ਐਸ਼ ਨੂੰ ਆਪਣੀਆਂ ਸਮੱਸਿਆਵਾਂ ਕਿਸੇ ਨਾਲ ਵੀ ਸਾਂਝੀਆਂ ਕਰਨਾ ਪਸੰਦ ਨਹੀਂ ਹੈ। ਅਸਲ 'ਚ ਐਸ਼ਵਰਿਆ ਆਪਣੀ ਨਿੱਜੀ ਜ਼ਿੰਦਗੀ 'ਚ ਕਿਸੇ ਨੂੰ ਵੀ ਦਖਲ ਨਹੀਂ ਦੇਣ ਦਿੰਦੀ। ਐਸ਼ ਆਪਣੇ ਦਰਦ ਨੂੰ ਆਪਣੇ ਦਮ 'ਤੇ ਜਿਉਣ ਵਾਲੀ ਸ਼ਖਸ਼ੀਅਤ ਅਤੇ ਕਿਸੇ ਨਾਲ ਉਸਨੂੰ ਸਾਂਝਾ ਕਰਨਾ ਪਸੰਦ ਨਹੀਂ ਕਰਦਾ।
ਬਾਰ ਬਾਰ ਉੱਡ ਰਹੀਆਂ ਹਨ ਅਫਵਾਹਾਂ
ਦੱਸ ਦੇਈਏ ਕਿ ਐਸ਼ਵਰਿਆ ਅਤੇ ਅਭਿਸ਼ੇਕ ਦਾ ਵਿਆਹ ਸਾਲ 2007 ਵਿੱਚ ਹੋਇਆ ਸੀ। ਇਸ ਵਿਆਹ ਤੋਂ ਸਟਾਰ ਜੋੜੇ ਦੀ ਇੱਕ ਬੇਟੀ ਆਰਾਧਿਆ ਬੱਚਨ ਹੈ। ਅਭਿਸ਼ੇਕ ਨਾਲ ਵਿਆਹ ਕਰਨ ਤੋਂ ਪਹਿਲਾਂ ਐਸ਼ ਦਾ ਨਾਂ ਅਦਾਕਾਰ ਵਿਵੇਕ ਓਬਰਾਏ ਨਾਲ ਵੀ ਜੁੜਿਆ ਸੀ। ਸਾਰੇ ਜਾਣਦੇ ਹਨ ਕਿ ਦੁਨੀਆ ਦੀ ਨਜ਼ਰ 'ਚ ਐਸ਼ ਦਾ ਪਹਿਲਾ ਪਿਆਰ ਸਲਮਾਨ ਖਾਨ ਸੀ। ਇਸ ਦੇ ਨਾਲ ਹੀ ਜਦੋਂ ਅੰਬਾਨੀ ਪਰਿਵਾਰ ਦੇ ਵਿਆਹ 'ਚ ਐਸ਼ਵਰਿਆ ਰਾਏ ਨੂੰ ਆਪਣੇ ਸਹੁਰੇ ਤੋਂ ਵੱਖ ਦੇਖਿਆ ਗਿਆ ਸੀ, ਉਦੋਂ ਤੋਂ ਹੀ ਐਸ਼ ਅਤੇ ਅਭਿਸ਼ੇਕ ਦੇ ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ ਹੈ।
Read MOre: Sports News: ਨਸ਼ੇ ਦੀ ਹਾਲਤ 'ਚ ਮੈਦਾਨ 'ਤੇ ਉਤਰਿਆ ਦਿੱਗਜ ਖਿਡਾਰੀ! ਵਿਰੋਧੀ ਟੀਮ ਦੀਆਂ ਇੰਝ ਉਡਾਈਆਂ ਧੱਜੀਆਂ...