ਮੁੰਬਈ: ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਅਕਸ਼ੈ ਕੁਮਾਰ ਦਾ ਹੁਣ ਤੱਕ ਦਾ ਸਭ ਤੋਂ ਵਖਰਾ ਕਿਰਦਾਰ ਵਾਲੀ ਫ਼ਿਲਮ 'ਲਕਸ਼ਮੀ ਬੰਬ' ਸਿੱਧਾ ਡਿਜ਼ਨੀ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਹੁਣ ਡਿਜ਼ਨੀ ਹੌਟਸਟਾਰ ਨੇ ਅਧਿਕਾਰਤ ਤੌਰ 'ਤੇ ਇਸ ਫਿਲਮ ਦੇ ਨਾਲ-ਨਾਲ 6 ਹੋਰ ਫਿਲਮਾਂ ਆਪਣੇ ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

ਡਿਜ਼ਨੀ ਹੌਟਸਟਾਰ 'ਤੇ ਸਿੱਧੀ ਰਿਲੀਜ਼ ਲਈ ਐਲਾਨੀਆਂ ਗਈਆਂ 7 ਫਿਲਮਾਂ' ਚੋਂ ਅਜੈ ਦੇਵਗਨ, ਸੋਨਾਕਸ਼ੀ ਸਿਨਹਾ, ਸੰਜੇ ਦੱਤ ਸਟਾਰਰ ਯੁੱਧ ਨਾਟਕ ਫਿਲਮ 'ਭੁਜ-ਦ ਪ੍ਰਾਈਡ ਆਫ ਇੰਡੀਆ' ਤੋਂ ਇਲਾਵਾ ਅਕਸ਼ੈ ਕੁਮਾਰ ਦੀ 'ਲਕਸ਼ਮੀ ਬੰਬ', ਅਭਿਸ਼ੇਕ ਬੱਚਨ ਸਟਾਰਰ ਅਤੇ 80-90 ਦੇ ਦਹਾਕੇ ਦੇ ਸਟਾਕ ਮਾਰਕੀਟ ‘ਤੇ ਅਧਾਰਤ ਫਿਲਮ 'ਦ ਬਿਗ ਬੁੱਲ', ਵਿਦਿਆਤ ਜਾਮਵਾਲ ਦੀ ਐਕਸ਼ਨ ਥ੍ਰਿਲਰ ਫਿਲਮ 'ਖੁਦਾ ਹਾਫਿਜ਼' ਅਤੇ ਕੁਨਾਲ ਖੇਮੂ-ਰਸਿਕਾ ਦੁੱਗਲ ਸਟਾਰਰ 'ਲੂਟਕੇਸ' ਸ਼ਾਮਲ ਹਨ। ਇਹ ਸਾਰੀਆਂ ਫਿਲਮਾਂ 24 ਜੁਲਾਈ ਤੋਂ ਅਕਤੂਬਰ ਦਰਮਿਆਨ ਰਿਲੀਜ਼ ਹੋਣਗੀਆਂ।

ਇਨ੍ਹਾਂ ਫਿਲਮਾਂ ਦੇ ਰਿਲੀਜ਼ ਦਾ ਐਲਾਨ ਅਕਸ਼ੈ ਕੁਮਾਰ, ਅਜੈ ਦੇਵਗਨ, ਆਲੀਆ ਭੱਟ, ਅਭਿਸ਼ੇਕ ਬੱਚਨ ਅਤੇ ਸਟਾਰ ਇੰਡੀਆ ਅਤੇ ਦਿ ਵਾਲਟ ਡਿਜ਼ਨੀ ਕੰਪਨੀ ਇੰਡੀਆ ਦੇ ਮੁਖੀ ਉਦੈ ਸ਼ੰਕਰ ਦੀ ਮੌਜੂਦਗੀ ‘ਚ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਗਿਆ। ਸਾਰੇ ਸਿਤਾਰਿਆਂ ਨੇ ਇਸ ਤੋਂ ਪਹਿਲਾਂ ਆਪਣੀਆਂ ਫਿਲਮਾਂ ਦੇ ਪੋਸਟਰ ਵੀ ਜਾਰੀ ਕੀਤੇ ਅਤੇ ਡਿਜੀਟਲ ਦੇ ਜ਼ਰੀਏ ਲੋਕਾਂ ਤੱਕ ਪਹੁੰਚਣ 'ਤੇ ਖੁਸ਼ੀ ਜ਼ਾਹਰ ਕੀਤੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904