ਪੀਐਮ ਮੋਦੀ ਦੇ ਦੇਸ਼ ਹਿੱਤ ਵਿੱਚ ਲਏ ਗਏ ਅਿਹਮ ਫੈਸਲੇ ਦਾ ਅਸਰ ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਨਜ਼ਰ ਆਇਆ। ਸ਼ੁੱਕਰਵਾਰ ਨੂੰ ਰਿਲੀਜ਼ ਹੋਈਆਂ ਦੋਵੇਂ ਫਿਲਮਾਂ 'ਰੌਕ ਔਨ 2' ਅਤੇ 'ਚਾਰ ਸਾਹਿਬਜ਼ਾਦੇ 2' ਕੁਝ ਖਾਸ ਦਰਸ਼ਕ ਨਹੀਂ ਖਿੱਚ ਪਾਈ ਹੈ।
ਚੰਗੀਆਂ ਫਿਲਮਾਂ ਹੋਣ ਦੇ ਬਾਵਜੂਦ ਬੇਹੱਦ ਘੱਟ ਗਿਣਤੀ ਵਿੱਚ ਦਰਸ਼ਕ ਨਜ਼ਰ ਆਏ। ਫਿਲਮ ਰੌਕ ਔਨ 2 ਨੇ ਪਹਿਲੇ ਦਿਨ ਸਿਰਫ 2 ਕਰੋੜ ਰੁਪਏ ਦੀ ਹੀ ਕਮਾਈ ਕੀਤੀ ਹੈ। ਇਸਦੀ ਵੱਡੀ ਵਜ੍ਹਾ ਰਿਹਾ ਨੋਟਾਂ 'ਤੇ ਬੈਨ। ਜ਼ਿਆਦਾਤਰ ਦਰਸ਼ਕ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਵਿੱਚ ਲੱਗੇ ਨਜ਼ਰ ਆਏ।
'ਚਾਰ ਸਾਹਿਬਜ਼ਾਦੇ' ਫਿਲਮ ਨੇ 70 ਕਰੋੜ ਰੁਪਏ ਦਾ ਬਿਜ਼ਨੇਸ ਕੀਤਾ ਸੀ। ਪਰ ਲੱਗਦਾ ਹੈ ਇਸ ਵਾਰ ਇਸ ਨਵੇਂ ਫੈਸਲੇ ਦੇ ਚਲਦੇ, ਉਸਦੇ ਸੀਕਵੈਲ ਦੀ ਕਲੈਕਸ਼ਨ ਉੰਨੀ ਨਹੀਂ ਹੋ ਸਕੇਗੀ। ਬਾਕੀ ਆਉਣ ਵਾਲਾ ਸਮਾਂ ਦੱਸੇਗਾ।