ਮੁੰਬਈ: ਬੌਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਕੋਲੋਂ ਲੋਕ ਸੋਸ਼ਲ ਮੀਡੀਆ ਰਾਹੀਂ ਵੀ ਮਦਦ ਮੰਗਦੇ ਹਨ। ਐਸੇ ਵਿੱਚ ਇੱਕ ਯੂਜ਼ਰ ਨੇ ਸੋਨੂੰ ਸੂਦ ਤੋਂ ਇੱਕ ਅਲੱਗ ਹੀ ਮੰਗ ਕੀਤੀ। ਇਸ ਤੋਂ ਬਾਅਦ ਯੂਜ਼ਰ ਨੂੰ ਵੀ ਸੋਨੂੰ ਸੂਦ ਦਾ ਵੀ ਇੱਕ ਸ਼ਾਨਦਾਰ ਜਵਾਬ ਮਿਲਿਆ। ਇਹ ਸਵਾਲ ਜਵਾਬ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਯੂਜ਼ਰ ਨੇ ਸੋਨੂੰ ਸੂਦ ਨੂੰ ਲਿਖਿਆ, ਭਾਈ ਮੇਰੀ ਗਰਲਫਰੈਂਡ ਆਈਫੋਨ ਮੰਗ ਰਹੀ ਹੈ, ਉਸ ਦਾ ਕੁਝ ਹੋ ਸਕਦਾ ਹੈ?

ਸੋਨੂੰ ਸੂਦ ਵੀ ਇਸ ਅਜੀਬ ਮੰਗ ਨੂੰ ਸੁਣ ਕੇ ਹੈਰਾਨ ਰਹਿ ਗਏ ਪਰ ਸੋਨੂੰ ਸੂਦ ਨੂੰ ਹਰ ਰੋਜ਼ ਅਜਿਹੇ ਬਹੁਤ ਸਾਰੇ ਅਜੀਬ ਟਵੀਟ ਦੇਖਣ ਨੂੰ ਮਿਲਦੇ ਹਨ। ਸੋਨੂੰ ਸੂਦ ਨੇ ਵੀ ਇਸ ਨੂੰ ਇਗਨੌਰ ਨਹੀਂ ਕੀਤਾ ਜਵਾਬ 'ਚ ਸੋਨੂੰ ਨੇ ਕਿਹਾ, ਉਸ ਦੇ ਬਾਰੇ ਤਾਂ ਪਤਾ ਨਹੀਂ, ਪਰ ਜੇ ਤੁਸੀਂ ਉਸ ਨੂੰ ਆਈਫੋਨ ਦਿੱਤਾ ਤਾਂ ਤੇਰਾ ਕੁਝ ਨਹੀਂ ਰਹੇਗਾ।

 

ਯੂਜ਼ਰ ਨੇ ਸੋਨੂੰ ਦੇ ਜਵਾਬ ਤੋਂ ਬਾਅਦ ਉਸ ਨੂੰ ਇੱਕ ਵਾਰ ਫੇਰ ਟਵੀਟ ਕਰਦੇ ਹੋਏ ਕਿਹਾ, ਭਾਈ ਤੁਸੀਂ ਹਰ ਕਿਸੇ ਦਾ ਘਰ ਵਸਾ ਰਹੇ ਹੋ, ਤੁਸੀਂ ਮੈਨੂੰ ਤਬਾਹ ਕਰਨ 'ਤੇ ਤੁਲੇ ਕਿਉਂ ਹੋ? ਹਾਲਾਂਕਿ ਸੋਨੂੰ ਨੇ ਇਸ ਨੂੰ ਮਜ਼ਾਕ ਵਿੱਚ ਲੈਂਦੇ ਹੋਏ ਇਸ ਦਾ ਜਵਾਬ ਨਹੀਂ ਦਿੱਤਾ।

ਹਾਲ ਹੀ ਵਿੱਚ, ਸੋਨੂੰ ਸੂਦ ਨੇ ਆਈਏਐਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਮੁਫਤ ਕੋਚਿੰਗ ਦੇਣ ਦਾ ਵਾਅਦਾ ਕੀਤਾ ਸੀ। ਇਸ ਤਹਿਤ ਅਦਾਕਾਰ ਨੇ ਦੱਸਿਆ ਕਿ ਲੱਖਾਂ ਵਿਦਿਆਰਥੀਆਂ ਦੀਆਂ ਐਪਲੀਕੇਸ਼ਨਾਂ ਆਈਆਂ ਤੇ ਹੁਣ ਸਭ ਵਿਦਿਆਰਥੀਆਂ ਨੂੰ ਮਦਦ ਮਿਲੇਗੀ।

ਇਹ ਵੀ ਪੜ੍ਹੋਭਾਰਤ ਵਿਚ ਪਹਿਲੀ ਵਾਰ ਬਣਾਈ ਜਾਏਗੀ ਇਹ ਖਾਸ ਵਿਸਕੀ, ਆਰਡਰ 'ਤੇ ਖਰੀਦ ਸਕਣਗੇ ਸਿਰਫ ਕੁਝ ਅਮੀਰ ਲੋਕ

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

https://play.google.com/store/apps/details?id=com.winit.starnews.hin

 

https://apps.apple.com/in/app/abp-live-news/id811114904