ਮੁੰਬਈ: ਖਿਲਾੜੀ ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ 'ਰਕਸ਼ਾ ਬੰਧਨ' ਲਈ ਪੂਰੀ ਤਰ੍ਹਾਂ ਤਿਆਰ ਹਨ। ਅਕਸ਼ੇ ਕੁਮਾਰ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਅਕਸ਼ੇ ਕੁਮਾਰ ਨੇ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ, ਉਸ ਦੇ ਨਾਲ ਹੀ ਅਕਸ਼ੇ ਨੇ ਇਹ ਫਿਲਮ ਆਪਣੀ ਰੀਅਲ ਲਾਈਫ ਸਿਸਟਰ ਅਲਕਾ ਨੂੰ ਡੈਡੀਕੇਟ ਕੀਤੀ ਹੈ।
ਅਕਸ਼ੇ ਕੁਮਾਰ ਨੇ ਫਿਲਮ ਦੇ ਸੈੱਟਾਂ ਤੋਂ ਆਨੰਦ ਐਲ ਰਾਏ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਫੋਟੋ ਦੇ ਨਾਲ ਅਕਸ਼ੇ ਨੇ ਲਿਖਿਆ, ਵੱਡੇ ਹੁੰਦਿਆਂ ਸਾਰ ਹੀ ਅਲਕਾ ਮੇਰੀ ਪਹਿਲੀ ਦੋਸਤ ਸੀ। ਆਨੰਦ ਐਲ ਰਾਏ ਦੀ ਰਕਸ਼ਾਬਧਨ ਅਲਕਾ ਤੇ ਇਸ ਖਾਸ ਰਿਸ਼ਤੇ ਦੀ ਸੈਲੀਬ੍ਰੇਸ਼ਨ ਨੂੰ ਡੈਡੀਕੇਟ ਹੈ। ਅੱਜ ਸ਼ੂਟਿੰਗ ਦਾ ਪਹਿਲਾ ਦਿਨ ਹੈ, ਆਪ ਸਭ ਦੇ ਪਿਆਰ ਤੇ ਸ਼ੁੱਭ ਕਾਮਨਾਵਾਂ ਦੀ ਲੋੜ ਹੈ।
ਇਸ ਫਿਲਮ ਵਿੱਚ ਅਦਾਕਾਰਾ ਭੂਮੀ ਪੇਡਨੇਕਰ ਮੁੱਖ ਕਿਰਦਾਰ ਵਿੱਚ ਹੈ। ਫਿਲਮ ਵਿੱਚ ਭੂਮੀ ਤੋਂ ਇਲਾਵਾ ਸਹਿਜਮੀਨ ਕੌਰ, ਦੀਪਿਕਾ ਖੰਨਾ, ਸਾਦੀਆ ਖਤੀਬ, ਸਮ੍ਰਿਥੀ ਸ਼੍ਰੀਕਾਂਤ ਵੀ ਨੇ ਜੋ ਅਕਸ਼ੇ ਕੁਮਾਰ ਦੀਆਂ ਭੈਣਾਂ ਦੇ ਕਿਰਦਾਰ ਵਿੱਚ ਹੋਣਗੀਆਂ।
ਇਸ ਤੋਂ ਇਲਾਵਾ ਜੇਕਰ ਅਕਸ਼ੇ ਦੇ ਬਾਕੀ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ਦੀ ਫਿਲਮ 'ਬੇਲ ਬੋਟਮ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਵਿੱਚ ਵਾਨੀ ਕਪੂਰ, ਹੁਮਾ ਕੁਰੈਸ਼ੀ ਤੇ ਲਾਰਾ ਦੱਤਾ ਵੀ ਮੁੱਖ ਭੂਮਿਕਾ ਹੈ। ਇਹ ਫਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।