ਮੁੰਬਈ: ਲੰਬੇ ਇੰਤਜ਼ਾਰ ਤੋਂ ਬਾਅਦ ਵੈੱਬ ਸੀਰੀਜ਼ ਮਿਰਜ਼ਾਪੁਰ 2 ਦੇ ਰਿਲੀਜ਼ ਦਾ ਐਲਾਨ ਹੋਇਆ ਹੈ। ਦੱਸ ਦਈਏ ਕਿ ਐਮਜ਼ੌਨ ਪ੍ਰਾਈਮ ਵੀਡੀਓ ਨੇ ਟੀਜ਼ਰ ਰਿਲੀਜ਼ ਕਰਕੇ ਕਿਹਾ ਕਿ ਮਿਰਜ਼ਾਪੁਰ ਦਾ ਦੂਜਾ ਸੀਜ਼ਨ 23 ਅਕਤੂਬਰ ਨੂੰ ਸ਼ੁਰੂ ਹੋਵੇਗਾ। ਇਸ ਦੌਰਾਨ ਮੰਗਲਵਾਰ ਨੂੰ ਟਵਿੱਟਰ 'ਤੇ #BoycottMirzapur2 ਵੀ ਟ੍ਰੈਂਡ ਕਰਨ ਲੱਗ ਗਿਆ, ਜਿਸ ਤੋਂ ਫੈਨਸ ਹੈਰਾਨ ਰਹਿ ਗਏ। ਇਸ ਦੀ ਖੋਜ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਵਿਰੋਧ ਲੜੀਵਾਰ ਅਲੀ ਫਜ਼ਲ ਉਰਫ ਗੁੱਡੂ ਭਈਆ ਕਾਰਨ ਹੋ ਰਿਹਾ ਹੈ।

ਦੱਸ ਦਈਏ ਕਿ ਅਲੀ ਫਜ਼ਲ ਵੱਲੋਂ ਕੀਤੇ ਕੁਝ ਪੁਰਾਣੇ ਟਵੀਟ ਕਰਕੇ ਇਹ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਹ ਟਵੀਟ ਅਲੀ ਫਜ਼ਲ ਨੇ ਸੀਏਏ ਦੇ ਵਿਰੋਧੀਆਂ ਦੇ ਸਮਰਥਨ ਵਿੱਚ ਕੀਤੇ ਸੀ। ਹਾਲਾਂਕਿ, ਅਲੀ ਨੇ ਬਾਅਦ ਵਿੱਚ ਇਹ ਟਵੀਟ ਡੀਲੀਟ ਕਰ ਦਿੱਤੇ। ਅਲੀ ਫਜ਼ਲ ਨੇ ਸੀਏਏ ਦਾ ਵਿਰੋਧ ਕਰਦਿਆਂ ਮਿਰਜ਼ਾਪੁਰ ਦਾ ਇੱਕ ਡਾਈਲੌਗ ਲਿਖਿਆ, ‘ਮਜ਼ਬੂਰੀ ਨਾਲ ਸ਼ੁਰੂ ਹੋਇਆ ਸੀ। ਹੁਣ ਮਜ਼ੇ ਲਓ।"


ਇਸ ਤੋਂ ਬਾਅਦ ਅਲੀ ਨੇ ਇੱਕ ਹੋਰ ਟਵੀਟ ਕੀਤਾ ਸੀ, 'ਯਾਦ ਰੱਖੋ- ਅਗਲਾ ਕਦਮ ਇਹ ਸਾਬਤ ਕਰਨਾ ਨਹੀਂ ਹੈ ਕਿ ਇਹ ਇੱਕ ਸ਼ਾਂਤਮਈ ਅੰਦੋਲਨ ਸੀ, ਪਰ ਇਸ ਦੀ ਪੜਤਾਲ ਕਰਨਾ ਤੇ ਅਸਲ ਘੁਸਪੈਠੀਏ ਤੋਂ ਪਰਦਾ ਚੁੱਕਣਾ ਜੋ ਬਾਹਰੋਂ ਇਸ ਅੰਦੋਲਨ ਵਿੱਚ ਦਾਖਲ ਹੋਏ ਤੇ ਹਿੰਸਾ ਕੀਤੀ।'


ਇਹ ਨਹੀਂ ਕਿ ਸਿਰਫ ਮਿਰਜ਼ਾਪੁਰ 2 ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸ ਨੂੰ ਜ਼ਬਰਦਸਤ ਸਮਰਥਨ ਵੀ ਮਿਲ ਰਿਹਾ ਹੈ ਕਿਉਂਕਿ ਫੈਨਸ ਲੰਬੇ ਸਮੇਂ ਤੋਂ ਇਸ ਸੀਰੀਜ਼ ਦੇ ਦੂਜੇ ਸੀਜ਼ਨ ਦੀ ਉਡੀਕ ਕਰ ਰਹੇ ਹਨ। ਸ਼ੋਅ ਦੇ ਫੈਨਸ ਵੀ ਇਸ ਦਾ ਸਮਰਥਨ ਕਰਨ ਲਈ ਡੱਟੇ ਹੋਏ ਹਨ। ਦੱਸ ਦਈਏ ਕਿ 'ਮਿਰਜ਼ਾਪੁਰ 2' ਇਸੇ ਸਾਲ 23 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ।

ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ 'ਤੇ AIIMS ਨੇ ਚੁੱਕੇ ਸਵਾਲ!ਹੁਣ ਕਤਲ ਦੇ ਐਂਗਲ ਨਾਲ ਹੋਵੇਗੀ ਜਾਂਚ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904