ਮੁੰਬਈ: ਪਿਛਲੇ ਸਾਲ ਪੰਜਾਬ ਤੋਂ ਦੋ ਕੁੜੀਆਂ ਨੇ ਬਿਗ ਬੌਸ ਚ ਪੂਰੀ ਧਮਾਲ ਪਾਈ ਸੀ ਤੇ ਹੁਣ ਇਸ ਸਾਲ ਵੀ ਬਿਗ ਬੌਸ-14 'ਚ ਪੰਜਾਬੀ ਫਲੇਵਰ ਦੀ ਉਮੀਦ ਕੀਤੀ ਜਾ ਸਕਦੀ ਹੈ। ਕਈ ਦਿਨ ਤੋਂ ਇਹ ਖ਼ਬਰਾਂ ਆ ਰਹੀਆਂ ਨੇ ਕਿ ਸਾਰਾ ਗੁਰਪਾਲ ਬਿਗ ਬੌਸ-14 'ਚ ਐਂਟਰੀ ਕਰਨ ਜਾ ਰਹੀ ਹੈ। ਪਰ ਸਾਰਾ ਨੇ ਕਦੇ ਵੀ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।


ਇਸ ਦੇ ਬਾਵਜੂਦ ਸਾਰਾ ਦੀ ਬਿਗ ਬੌਸ 'ਚ ਐਂਟਰੀ ਦੀਆਂ ਖ਼ਬਰਾਂ ਨੇ ਜ਼ੋਰ ਫੜਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ ਸਾਰਾ ਗੁਰਪਾਲ ਮੁੰਬਈ ਪਹੁੰਚ ਗਈ ਹੈ। ਕੁਝ ਦਿਨ ਕੁਆਰੰਟੀਨ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਹੋਵੇਗੀ।


ਜੰਗਲ ਦਾ ਰਾਜਾ ਮੱਝਾਂ ਨੇ ਲਾਇਆ ਅੱਗੇ, ਡਰ ਦੇ ਮਾਰੇ ਸ਼ੇਰ ਮੈਦਾਨ 'ਚੋਂ ਖਿਸਕੇ, ਦੇਖੋ ਦਿਲਚਸਪ ਵੀਡੀਓ


ਫਿਲਹਾਲ ਖ਼ਬਰਾਂ ਮੁਤਾਬਕ ਬਿਗ ਬੌਸ ਦੇ ਲੌਂਚ ਵਿਚ ਵੀ ਥੋੜੀ ਦੇਰੀ ਕਰ ਦਿੱਤੀ ਗਈ ਹੈ। ਹੁਣ ਬਿਗ ਬੌਸ-14 ਸੀਜ਼ਨ 'ਚ ਸਾਰਾ ਦੀ ਸੱਚ ਮੁੱਛ ਐਂਟਰੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ