ਮੁੰਬਈ: ਮੋਸਟ ਅਵੇਟਿਡ ਵੈੱਬ ਸੀਰੀਜ਼ 'ਮਿਰਜ਼ਾਪੁਰ 2' ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਟ੍ਰੇਲਰ ਦੇ ਲਾਂਚ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਸ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ। ਇਸ ਦੇ ਬਾਈਕਾਟ ਦਾ ਕਾਰਨ ਇਸ ਦਾ ਮੁੱਖ ਅਦਾਕਾਰ ਅਲੀ ਫਜ਼ਲ ਤੇ ਸਹਿ-ਨਿਰਮਾਤਾ ਫਰਹਾਨ ਅਖਤਰ ਹਨ। ਟਵਿੱਟਰ 'ਤੇ ਅਲੀ ਫਜ਼ਲ ਦੀ ਪਿਛਲੀ ਪੋਸਟ ਬਾਰੇ ਲੋਕ ਨਾਰਾਜ਼ ਹਨ। ਦਸੰਬਰ 2019 ਵਿੱਚ ਅਲੀ ਨੇ ਸੀਏਏ ਤੇ ਐਨਆਰਸੀ ਦਾ ਵਿਰੋਧ ਕੀਤਾ ਸੀ।


ਯੂਜ਼ਰਸ ਨੇ ਟਵਿੱਟਰ 'ਤੇ ਅਲੀ ਫਜ਼ਲ ਦੇ ਕਿਰਦਾਰ ਗੁੱਡੂ ਦੇ ਡਾਇਲਾਗ ਦਾ ਸਹਾਰਾ ਲਿਆ। ਲੋਕਾਂ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਫਰੀ 'ਚ ਵੀ 'ਮਿਰਜ਼ਾਪੁਰ-2' ਨਹੀਂ ਵੇਖਣਗੇ। ਇੱਥੇ ਵੇਖੋ ਲੋਕਾਂ ਵੱਲੋਂ ਕੀਤੇ ਗਏ ਟਵੀਟ:-






ਨਵੇਂ ਕਿਰਦਾਰ ਵੀ ਕੀਤੇ ਗਏ ਸ਼ਾਮਲ:

ਟ੍ਰੇਲਰ 'ਚ ਅਲੀ ਫਜ਼ਲ ਬਿਲਕੁਲ ਵੱਖਰੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਕਾਲਿਨ ਭਇਆ ਨਾਲ, ਮੁੰਨਾ ਤ੍ਰਿਪਾਠੀ ਮਿਰਜ਼ਾਪੁਰ 'ਤੇ ਸ਼ਾਸਨ ਕਰਦੇ ਦਿਖਾਈ ਦੇ ਰਹੇ ਹਨ। ਵਿਜੇ ਵਰਮਾ ਸਮੇਤ ਕਈ ਨਵੇਂ ਕਿਰਦਾਰ ਇਸ ਵਿਚ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਬਦਲਾ ਲੈਣ ਦੀ ਇਸ ਕਹਾਣੀ ਵਿੱਚ ਸ਼ਵੇਤਾ ਤ੍ਰਿਪਾਠੀ, ਅਲੀ ਫਜ਼ਲ ਦੇ ਨਾਲ ਨਜ਼ਰ ਬੰਦੂਕ ਚਲਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਟ੍ਰੇਲਰ 'ਚ ਕਈ ਸ਼ਾਨਦਾਰ ਡਾਈਲੌਗ ਵੀ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904