Rhea Chakraborty: ਬੰਬੇ ਹਾਈਕੋਰਟ ਤੋਂ ਰੀਆ ਚੱਕਰਵਰਤੀ ਨੂੰ ਰਾਹਤ, Drugs Case 'ਚ ਮਿਲੀ ਜ਼ਮਾਨਤ
ਏਬੀਪੀ ਸਾਂਝਾ | 07 Oct 2020 11:31 AM (IST)
ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕੇਸ ਦੀ ਜਾਂਚ ਦੌਰਾਨ ਸਾਹਮਣੇ ਆਏ ਡਰੱਗਸ ਕੇਸ ਵਿੱਚ ਗ੍ਰਿਫਤਾਰ ਰੀਆ ਚੱਕਰਵਰਤੀ ਨੂੰ ਬੰਬੇ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।
ਮੁੰਬਈ: ਡਰੱਗਸ ਕਨੈਕਸ਼ਨ ਨੂੰ ਲੈ ਕੇ ਰੀਆ ਚੱਕਰਵਰਤੀ ਨੂੰ ਬੰਬੇ ਹਾਈਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੀਆ ਦੇ ਭਰਾ ਸ਼ੌਵਿਕ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਅਦਾਲਤ ਨੇ ਡਰੱਗਸ ਵੇਚਣ ਵਾਲੇ ਬਾਸੀਤ ਪਰਿਹਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ। ਦੱਸ ਦਈਏ ਕਿ ਰੀਆ ਨੂੰ 1 ਲੱਖ ਦੇ ਨਿੱਜੀ ਬਾਂਡ 'ਤੇ ਜ਼ਮਾਨਤ ਮਿਲੀ ਹੈ। ਰੀਆ ਨੂੰ ਆਪਣਾ ਪਾਸਪੋਰਟ ਵੀ ਜਮ੍ਹਾ ਕਰਵਾਉਣਾ ਪਏਗਾ। ਇਸ ਦੇ ਨਾਲ ਹੀ ਰੀਆ ਨੂੰ ਮੁੰਬਈ ਤੋਂ ਬਾਹਰ ਜਾਣ ਲਈ ਮਨਜ਼ੂਰੀ ਲੈਣੀ ਪਵੇਗੀ ਤੇ ਜਦੋਂ ਵੀ ਰੀਆ ਨੂੰ ਪੁੱਛਗਿੱਛ ਲਈ ਬੁਲਾਇਆ ਜਾਏਗਾ, ਉਸ ਨੂੰ ਮੌਜੂਦ ਹੋਣਾ ਪਏਗਾ। Sapna Choudhary: ਹਰਿਆਣਵੀਂ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ, ਵੇਖੋ ਤਸਵੀਰਾਂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904