ਫਗਵਾੜਾ: ਨੌਂ ਦਿਨ ਪਹਿਲਾਂ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਉਸ ਦੇ ਪਤੀ ਵਿਰੁੱਧ ਵੀਰਵਾਰ ਨੂੰ ਫਗਵਾੜਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਇਲਜਾਮ ਲਾਇਆ ਗਿਆ ਹੈ ਕਿ ਉਨ੍ਹਾਂ ਦੇ ਵਿਆਹ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਥਾਣਾ ਸਦਰ ਫਗਵਾੜਾ ਵਿਖੇ ਸੁਗੰਧਾ ਮਿਸ਼ਰਾ, ਮੁੰਡੇ ਵਾਲਿਆਂ ਤੇ ਕਲੱਬ ਦੇ ਮੈਨੇਜਰ ਵਿਰੁੱਧ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਇੱਕ ਵਾਇਰਲ ਹੋਈ ਵੀਡੀਓ ਦੇ ਅਧਾਰ 'ਤੇ ਇਹ ਕਾਰਵਾਈ ਕੀਤੀ ਹੈ। ਸਦਰ ਥਾਣੇ ਦੇ ਐਸਆਈ ਰਘੁਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਵਾਇਰਲ ਵੀਡੀਓ ਦੇ ਅਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਂਸਲੇ ਨੇ 26 ਅਪ੍ਰੈਲ ਨੂੰ ਫਗਵਾੜਾ ਦੇ ਕਲੱਬ ਕਬਾਨਾ ਵਿਖੇ ਵਿਆਹ ਕਰਵਾਇਆ ਸੀ। ਸੁਗੰਧਾ ਦੇ ਪਰਿਵਾਰ ਨੇ ਪਹਿਲਾਂ ਹੀ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਕੋਰੋਨਾ ਕਾਰਨ ਰਸਮਾਂ ਸਾਦਗੀ ਨਾਲ ਹੋਣਗੀਆਂ ਤੇ ਵਿਆਹ 'ਚ ਕੁਝ ਹੀ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੋਣਗੇ। ਪਰਿਵਾਰ ਅਨੁਸਾਰ ਸਮਾਗਮ ਨੂੰ ਪਰਿਵਾਰ ਤੱਕ ਸੀਮਤ ਰੱਖਣ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਦੇ ਅਨੁਸਾਰ ਜੋ ਵੀਡੀਓ ਵਾਇਰਲ ਹੋਈ ਹੈ ਉਸ 'ਚ ਵਿਆਹ ਸਮਾਰੋਹ ਵਿੱਚ 100 ਤੋਂ ਵੱਧ ਲੋਕ ਵਿਖਾਈ ਦੇ ਰਹੇ ਹਨ। ਇਹ ਸਰਕਾਰ ਦੁਆਰਾ ਜਾਰੀ COVID ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਇਸ ਅਨੁਸਾਰ ਵਿਆਹ ਦੀਆਂ ਰਸਮਾਂ 'ਚ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ ਹੈ। ਸਦਰ ਪੁਲਿਸ ਨੇ ਇਸ ਮਾਮਲੇ ਦਾ ਅਧਾਰ ਵਾਇਰਲ ਵੀਡੀਓ ਬਣਾ ਕੇ ਧਾਰਾ-188 ਅਤੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ 26 ਅਪ੍ਰੈਲ ਦੀ ਸਵੇਰ ਦੋਹਾਂ ਨੇ ਇਕ-ਦੂਜੇ ਨੂੰ ਅੰਗੂਠੀ ਪਾਈ ਅਤੇ ਸ਼ਾਮ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਹਾਲਾਂਕਿ ਇਸ ਜੋੜੀ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਹਨ, ਪਰ ਦੋਵੇਂ ਮੰਗਣੀ ਦੀਆਂ ਤਸਵੀਰਾਂ 'ਚ ਖੂਬਸੂਰਤ ਲੱਗ ਰਹੇ ਹਨ। ਹਲਦੀ ਅਤੇ ਮੰਗਣੀ ਦੀ ਰਸਮ ਵੀ ਇਕੋ ਸਮੇਂ ਕੀਤੀ ਗਈ। ਸੁਗੰਧਾ ਅਤੇ ਸੰਕੇਤ ਕਈ ਸਾਲਾਂ ਤੋਂ ਬਹੁਤ ਚੰਗੇ ਦੋਸਤ ਰਹੇ ਹਨ।
ਇਹ ਵੀ ਪੜ੍ਹੋ: Samyukta Kisan Morcha ਵੱਲੋਂ ਦੁਕਾਨਾਂ ਖੁੱਲ੍ਹਣਵਾਉਣ ਦੇ ਐਲਾਨ ਮਗਰੋਂ ਵਪਾਰੀਆਂ ਦੀ ਯੂ-ਟਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin