ਮੁੰਬਈ: ਦੇਸ਼ ਵਿੱਚ ਕੋਰੋਨਾਵਾਇਰਸ (Coronavirus) ਕਾਰਨ ਹਾਲਾਤ ਕਾਫੀ ਬੁਰੇ ਹਨ। ਇਸ ਮਹਾਂਮਾਰੀ ਦਾ ਮਨੋਰੰਜਨ ਜਗਤ 'ਤੇ ਵੀ ਬਹੁਤ ਬੁਰਾ ਪ੍ਰਭਾਵ ਪਿਆ ਹੈ। ਇਸ ਦੌਰਾਨ ਫਿਲਮ 'ਛਿਛੋਰੇ' (Film Chhichhore) ਦੀ ਅਦਾਕਾਰਾ ਅਭਿਲਾਸ਼ਾ ਪਾਟਿਲ (Abhilasha Patil) ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਅਭਿਲਾਸ਼ਾ ਪਾਟਿਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਵਾਰਾਣਸੀ ਵਿੱਚ ਕਰ ਰਹੀ ਸੀ। ਜਦੋਂ ਉਹ ਵਾਰਾਣਸੀ ਤੋਂ ਮੁੰਬਈ ਵਾਪਸ ਪਰਤੀ, ਤਾਂ ਅਭਿਲਾਸ਼ਾ ਨੇ ਕੋਵਿਡ-19 ਕਰਕੇ ਦਮ ਤੋੜ ਦਿੱਤਾ। ਸ਼ੁਰੂਆਤੀ ਲੱਛਣਾਂ ਤੋਂ ਬਾਅਦ, ਅਭਿਲਾਸ਼ਾ ਨੇ ਆਪਣਾ ਟੈਸਟ ਕਰਵਾਇਆ ਜਿਸ ਵਿੱਚ ਉਨ੍ਹਾਂ ਨੂੰ ਪੌਜੇਟਿਵ ਦੱਸਿਆ ਗਿਆ।
ਅਦਾਕਾਰਾ ਨੇ ਸ਼ੁਰੂਆਤ ਵਿੱਚ ਖੁਦ ਨੂੰ ਸੈਲਫ ਆਈਸੋਲੇਟ (Self Isolate) ਕੀਤਾ ਤੇ ਆਪਣਾ ਇਲਾਜ ਕਰਵਾਇਆ ਪਰ ਸਾਹ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ।
ਦੂਜੇ ਪਾਸੇ ਅਦਾਕਾਰਾ ਸ਼੍ਰੀ ਪ੍ਰਦਾ (Actress Shri Prada) ਜਿੰਨਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 80 ਦੇ ਦਹਾਕੇ ਵਿੱਚ ਕੀਤੀ ਸੀ, ਉਨ੍ਹਾਂ ਦੀ ਬੰਗਲੌਰ ਦੇ ਹਸਪਤਾਲ ਵਿੱਚ ਕੋਰੋਨਾ ਦੀ ਲਾਗ ਤੋਂ ਬਾਅਦ ਮੌਤ ਹੋ ਗਈ ਹੈ। ਸ਼੍ਰੀ ਪ੍ਰਦਾ ਦੀ ਉਮਰ 53 ਸਾਲਾਂ ਦੀ ਸੀ। ਸ੍ਰੀ ਪ੍ਰਦਾ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਪੌਜੇਟਿਵ ਨਿਕਲਿਆ।
ਤਕਰੀਬਨ ਦੋ ਹਫ਼ਤਿਆਂ ਤਕ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਸ੍ਰੀ ਪ੍ਰਦਾ ਨੇ ਬੀਤੀ ਦੇਰ ਰਾਤ ਨੂੰ ਦਮ ਤੋੜਿਆ। ਸ਼੍ਰੀ ਪ੍ਰਦਾ ਨੇ ਪਿਛਲੇ ਸਾਲ ਸਤੰਬਰ ਵਿਚ ਹੀ ਅਜੇ ਦੇਵਗਨ, ਸੰਜੇ ਦੱਤ ਦੇ ਨਾਲ ਫਿਲਮ 'ਭੁਜ-ਦ ਪ੍ਰਾਈਡ ਆਫ ਇੰਡੀਆ' ਦੀ ਸ਼ੂਟਿੰਗ ਪੂਰੀ ਕੀਤੀ ਸੀ।
ਇਹ ਵੀ ਪੜ੍ਹੋ: Corona Vaccine ਤੋਂ ਹਟਾਈ ਜਾਵੇਗੀ ਪੇਟੈਂਟ ਸੁਰੱਖਿਆ, USA ਵੱਲੋਂ ਭਾਰਤ ਦਾ ਸਾਥ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin