ਵਾਸ਼ਿੰਗਟਨ: ਅਮਰੀਕਾ (America) ਨੇ ਕੋਰੋਨਾਵਾਇਰਸ ਟੀਕੇ (Corona Vaccine) ਉੱਤੇ ਪੇਟੈਂਟਾਂ ਦੇ ਖਾਤਮੇ ਦਾ ਸਮਰਥਨ ਕੀਤਾ ਹੈ। ਭਾਰਤ ਤੇ ਦੱਖਣੀ ਅਫਰੀਕਾ (South Africa) ਵਰਗੇ ਦੇਸ਼ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿਚ ਵੱਧ ਤੋਂ ਵੱਧ ਟੀਕੇ ਦੇ ਜ਼ਰੂਰਤ ਲਈ ਪੇਟੈਂਟ (patent protection) ਖ਼ਤਮ ਕਰਨ ਦੀ ਮੰਗ ਕਰ ਰਹੇ ਸਨ। ਅਮਰੀਕਾ ਨੇ ਵਿਸ਼ਵ ਵਪਾਰ ਸੰਗਠਨ (WHO) ਦੀ ਪਹਿਲਕਦਮੀ 'ਤੇ ਟੀਕੇ ਨੂੰ ਬੌਧਿਕ ਸੰਪਤੀ ਤੋਂ ਬਾਹਰ ਰੱਖਣ ਦਾ ਸਮਰਥਨ ਕੀਤਾ ਹੈ। ਇਸ ਸਮਰਥਨ ਦੇ ਬਾਅਦ ਯੂਐਸ ਦੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੇ ਕਿਹਾ ਕਿ ਬਿਡੇਨ ਸਰਕਾਰ ਬੌਧਿਕ ਸੰਪਤੀ ਦੀ ਸੁਰੱਖਿਆ ਦਾ ਸਮਰਥਨ ਕਰਦੀ ਹੈ, ਪਰ ਟੀਕੇ ਦੀ ਪੇਟੈਂਟ ਛੋਟ ਸਿਰਫ ਕੋਰੋਨਾ ਵਾਇਰਸ ਦੇ ਮਹਾਂਮਾਰੀ ਨੂੰ ਖਤਮ ਕਰਨ ਲਈ ਦਿੱਤੀ ਜਾ ਰਹੀ ਹੈ।


ਹਾਲਾਂਕਿ ਪੇਟੈਂਟ ਦੇ ਬਾਰੇ ਵਿੱਚ ਕੈਥਰੀਨ ਤਾਈ ਨੇ ਇਹ ਵੀ ਕਿਹਾ ਕਿ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਮੈਂਬਰਾਂ ਵਿਚਕਾਰ ਇਸ ਬਾਰੇ ਸਹਿਮਤੀ ਬਣਾਉਣ ਵਿੱਚ ਸਮਾਂ ਲੱਗੇਗਾ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਇੰਟੈਲਕਉਚਲ ਜਾਇਦਾਦ ਦੇ ਅਧਿਕਾਰਾਂ ਦਾ ਜ਼ੋਰਦਾਰ ਸਮਰਥਨ ਕਰਦਾ ਹੈ, ਪਰ ਮਹਾਂਮਾਰੀ ਦੇ ਮੱਦੇਨਜ਼ਰ, ਵਿਸ਼ਵ ਵਪਾਰ ਸੰਗਠਨ ਟੀਕੇ ਤੋਂ ਪੇਟੈਂਟ ਹਟਾਉਣ ਲਈ ਜ਼ੋਰ ਦੇਵੇਗਾ।


ਦੱਸ ਦਈਏ ਕਿ ਹਾਊਸ ਆਫ਼ ਰਿਪ੍ਰੈਜ਼ੈਂਟੇਟਿਜ (ਹੇਠਲੇ ਸਦਨ) ਦੀ ਡੈਮੋਕਰੇਟਿਕ ਪਾਰਟੀ ਦੇ ਮੈਂਬਰਾਂ ਨੇ ਰਾਸ਼ਟਰਪਤੀ ਜੋ ਬਿਡੇਨ ਨੂੰ ਇੱਕ ਪੱਤਰ ਲਿਖਿਆ ਸੀ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਵੈਕਸੀਨ ਤੋਂ ਪੇਟੈਂਟ ਹਟਾ ਦਿੱਤਾ ਜਾਵੇ। ਇਸ ਪੱਤਰ ‘ਤੇ 110 ਮੈਂਬਰਾਂ ਨੇ ਦਸਤਖਤ ਕੀਤੇ ਸਨ।


ਭਾਰਤ ਨੇ ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾ ਟੀਕੇ ਤੋਂ ਪੇਟੈਂਟ ਹਟਾਉਣ ਲਈ ਪ੍ਰਸਤਾਵ ਭੇਜਿਆ ਸੀ। ਉਸੇ ਸਮੇਂ, ਭਾਰਤ ਅਤੇ ਦੱਖਣੀ ਅਫਰੀਕਾ ਨੇ ਵੀ ਵਿਸ਼ਵ ਵਪਾਰ ਸੰਗਠਨ ਵਿਚ ਟੀਕੇ ਦੇ ਪੇਟੈਂਟਾਂ ਨੂੰ ਛੋਟ ਦੇਣ ਦੀ ਕੋਸ਼ਿਸ਼ ਕੀਤੀ ਸੀ। ਦੋਵਾਂ ਦੇਸ਼ਾਂ ਨੇ ਟੀਕੇ ਦੇ ਪੇਟੈਂਟ ਹਟਾਉਣ ਪਿੱਛੇ ਆਪਣੇ ਤਰਕ ਵਿਚ ਕਿਹਾ ਸੀ ਕਿ ਅਜਿਹਾ ਕਰਨ ਨਾਲ ਟੀਕੇ ਦੇ ਉਤਪਾਦਨ ਵਿਚ ਤੇਜ਼ੀ ਆਵੇਗੀ ਅਤੇ ਇਹ ਮਹਾਂਮਾਰੀ ਦੇ ਵਿਰੁੱਧ ਜਿੱਤ ਪ੍ਰਾਪਤ ਕਰਨ ਵਿਚ ਇਕ ਅਹਿਮ ਕਦਮ ਹੋ ਸਕਦਾ ਹੈ।


ਇਹ ਵੀ ਪੜ੍ਹੋ: ਕਿਸਾਨਾਂ ਦੇ ਸੱਦੇ 'ਤੇ ਵਪਾਰੀਆਂ ਵੱਲੋਂ ਦੁਕਾਨਾਂ ਖੋਲ੍ਹਣ ਤੋਂ ਇਨਕਾਰ, ਬੋਲੇ ਸਰਕਾਰ ਦੀ ਸਹਿਮਤੀ ਨਾਲ ਹੀ ਖੋਲ੍ਹਣਗੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904