ਵਾਸ਼ਿੰਗਟਨ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਪੂਰੀ ਦੁਨੀਆਂ ਦੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਇਸੇ ਸਿਲਸਿਲੇ 'ਚ ਅਮਰੀਕਾ ਦੇ ਸੀਨੀਅਰ ਜਨਤਕ ਸਿਹਤ ਮਾਹਰ ਤੇ ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾ. Fauci ਨੇ ਭਾਰਤ 'ਚ ਲਗਾਤਾਰ ਹੋ ਰਹੀਆਂ ਮੌਤਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਦੇਸ਼ ਪੱਧਰੀ ਲੌਕਡਾਊਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਵੱਡੇ ਪੱਧਰ 'ਤੇ ਵੈਕਸੀਨ ਲਗਾਈ ਜਾਵੇ ਅਤੇ ਨਾਲ ਹੀ ਫ਼ੌਜ ਦੀ ਮਦਦ ਨਾਲ ਹਸਪਤਾਲ ਬਣਾਏ ਜਾਣ।
ਡਾ. Fauci ਨੇ ਕਿਹਾ ਕਿ ਜਦੋਂ ਭਾਰਤ 'ਚ ਬਹੁਤ ਸਾਰੇ ਲੋਕ ਸੰਕਰਮਿਤ ਹੋ ਰਹੇ ਹਨ ਤਾਂ ਸਾਰਿਆਂ ਦਾ ਇਲਾਜ ਨਹੀਂ ਹੋ ਪਾ ਰਿਹਾ ਹੈ। ਉਨ੍ਹਾਂ ਕੋਲ ਨਾ ਤਾਂ ਹਸਪਤਾਲਾਂ 'ਚ ਬੈੱਡ ਹਨ ਤੇ ਨਾ ਹੀ ਆਕਸੀਜ਼ਨ। ਇਸ ਅਸਲ 'ਚ ਬਹੁਤ ਹੀ ਪ੍ਰੇਸ਼ਾਨੀ ਵਾਲੀ ਸਥਿਤੀ ਬਣ ਗਈ ਹੈ। ਇਸ ਲਈ ਦੁਨੀਆਂ ਦੇ ਬਾਕੀ ਹਿੱਸਿਆਂ ਤੋਂ ਲੋਕਾਂ ਨੂੰ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ। ਉੱਥੇ ਹੀ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫ਼ੈਕਸ਼ਿਅਸ ਡਿਸੀਜ਼ ਦੇ ਡਾਇਰੈਕਟਰ ਨੇ ਕਿਹਾ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਭਾਰਤ ਤੁਰੰਤ ਕਰ ਸਕਦਾ ਹੈ, ਜਿਵੇਂ ਲੋਕਾਂ ਨੂੰ ਟੀਕਾ ਲਾਉਣਾ।
ਟੀਕੇ ਲਾਉਣ 'ਤੇ ਜ਼ੋਰ ਦਿੱਤਾ ਜਾਵੇ
ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਇਨਫ਼ੈਕਸ਼ਿਅਸ ਡਿਸੀਜ਼ ਦੇ ਡਾਇਰੈਕਟਰ ਮੁਤਾਬਕ ਭਾਰਤ ਸਰਕਾਰ ਨੂੰ ਜਿੰਨੇ ਲੋਕਾਂ ਨੂੰ ਸੰਭਵ ਹੋ ਸਕੇ ਵੈਕਸੀਨ ਲਗਾਉਣੀ ਚਾਹੀਦੀ ਹੈ ਅਤੇ ਮਦਦ ਲਈ ਰੂਸ ਤੇ ਅਮਰੀਕਾ ਦੀ ਵੀ ਮਦਦ ਲੈਣਾ ਚਾਹੀਦੀ ਹੈ, ਕਿਉਂਕਿ ਵੈਕਸੀਨ ਨਾਲ ਨਾ ਸਿਰਫ਼ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ, ਸਗੋਂ ਭਵਿੱਖ 'ਚ ਵੀ ਲੋਕ ਟੀਕਾ ਲਗਵਾਉਣ ਤੋਂ ਸੁਰੱਖਿਅਤ ਰਹਿਣਗੇ।
ਬਾਕੀ ਦੇਸ਼ਾਂ ਨੇ ਭਾਰਤ ਨੂੰ ਮਦਦ ਦੀ ਅਪੀਲ ਕੀਤੀ
ਭਾਰਤ ਨੂੰ ਆਪਣੀ ਫ਼ੌਜ ਦੀ ਮਦਦ ਲੈਣੀ ਚਾਹੀਦੀ ਹੈ ਤਾਂ ਜੋ ਬਣੇ ਹਸਪਤਾਲਾਂ ਦਾ ਨਿਰਮਾਣ ਛੇਤੀ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਅਕਸਰ ਐਮਰਜੈਂਸੀ ਹਾਲਤਾਂ 'ਚ ਦੂਜੇ ਦੇਸ਼ਾਂ ਦੀ ਮਦਦ ਕਰਦਾ ਹੈ। ਇਸ ਲਈ ਭਾਰਤ ਦੀ ਇਸ ਭਿਆਨਕ ਸਥਿਤੀ 'ਚ ਦੁਨੀਆਂ ਭਰ ਦੇ ਲੋਕਾਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਬੰਗਾਲ ਦਾ ਕੇਂਦਰ ਨਾਲ ਮੁੜ ਪੰਗਾ! ਹੁਣ ਸੂਬੇ ‘ਚ ਲਾਗੂ ਹੋਵੇਗਾ RERA, ਸੁਪਰੀਮ ਕੋਰਟ ਨੇ ਕਿਹਾ ਵੱਖਰਾ ਕਾਨੂੰਨ ਗਲਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904