ਮੁੰਬਈ: ਸੁਪਰੀਮ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਕਿ ਸਿਨੇਮਾ ਘਰਾਂ ਵਿੱਚ ਫਿਲਮ ਚੱਲਣ ਤੋਂ ਪਹਿਲਾਂ ਰਾਸ਼ਟਰ ਗਾਣ ਹੋਵੇਗਾ, ਬਾਰੇ ਬਾਲੀਵੁੱਡ ਵਿੱਚ ਬਹਿਸ ਛਿੜ ਗਈ ਹੈ। ਕੁਝ ਸਿਤਾਰੇ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਹਨ ਜਦਕਿ ਕੁਝ ਨੇ ਇਸ ਦਾ ਸਵਾਗਤ ਕੀਤਾ ਹੈ।

ਨਿਰਦੇਸ਼ਕ ਸ਼ੇਖਰ ਕਪੂਰ ਨੇ ਕਿਹਾ, ਇਸ ਦੇ ਨਾਲ ਹੀ ਹਰ ਸ਼ੈਸ਼ਨ ਦੇ ਇਜਲਾਸ ਤੋਂ ਪਹਿਲਾਂ ਵੀ ਰਾਸ਼ਟਰ ਗਾਣ ਚੱਲਣਾ ਚਾਹੀਦਾ ਹੈ। ਉਹ ਨਾਟਕ ਵੀ ਫਿਲਮ ਵਾਂਗ ਹੀ ਲੱਗਦਾ ਹੈ। ਨਿਰਦੇਸ਼ਕ ਸ਼ੀਰੀਸ਼ ਕੁੰਦਰ ਨੇ ਵੀ ਲਿਖਿਆ, ਇਹ ਤਾਂ ਸਿਰਫ ਅਧੂਰਾ ਫੈਸਲਾ ਹੈ। ਇਹ ਨਹੀਂ ਦੱਸਿਆ ਕਿ ਜੋ ਨਹੀਂ ਖੜ੍ਹਾ ਹੋਵੇਗਾ, ਉਸ ਨੂੰ ਕਿਹੜੀ ਸਜ਼ਾ ਦਿੱਤੀ ਜਾਵੇਗੀ ?

ਹਾਲਾਂਕਿ ਕੁਝ ਲੋਕ ਹਨ ਜੋ ਇਸ ਦਾ ਸਵਾਗਤ ਵੀ ਕਰ ਰਹੇ ਹਨ। ਅਦਾਕਾਰ ਪਰੇਸ਼ ਰਾਵਲ ਨੇ ਕਿਹਾ, ਇਹ ਬਹੁਤ ਚੰਗਾ ਫੈਸਲਾ ਹੈ, ਇਸ ਵਿੱਚ ਕੁਝ ਵੀ ਗਲਤ ਨਹੀਂ। ਜੋ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਵਿੱਚ ਦਿਮਾਗ ਦਾ ਘਾਟਾ ਹੈ।