ਇਸ ਸ਼ੁਕਰਵਾਰ ਰਿਲੀਜ਼ ਹੋਈ ਫਿਲਮਾਂ ਦੇ ਪਹਿਲੇ ਦਿਨ ਦੀ ਬਾਕਸ ਆਫਿਸ ਰਿਪੋਰਟ ਆ ਗਈ ਹੈ। ਖਬਰ ਇਹ ਹੈ ਕਿ 'ਬਾਰ ਬਾਰ ਦੇਖੋ' ਅਤੇ 'ਫਰੀਕੀ ਅਲੀ' ਦੋਵੇਂ ਹੀ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਨਹੀਂ ਕਰ ਸਕੀਆਂ ਹਨ। ਕੈਟਰੀਨਾ ਅਤੇ ਸਿੱਧਾਰਥ ਦੀ ਹੋਮੈਂਟਿਕ ਫਿਲਮ ਨੇ 7 ਕਰੋੜ ਰੁਪਏ ਕਮਾਏ ਹਨ ਅਤੇ ਨਵਾਜ਼ੂਦੀਨ ਦੇ ਫਰੀਕੀ ਅੰਦਾਜ਼ ਨੇ ਸਿਰਫ 3 ਕਰੋੜ ਰੁਪਏ।
ਖੂਬ ਪ੍ਰਮੋਸ਼ਨ ਅਤੇ ਕ੍ਰਿਟਿਕਸ ਰਿਸਪੌਂਸ ਤੋਂ ਬਾਅਦ ਵੀ ਇਹ ਫਿਲਮਾਂ ਕੁਝ ਖਾਸ ਨਹੀਂ ਕਰ ਸਕੀਆਂ ਹਨ। ਦੋਵੇਂ ਹੀ ਕੈਟਰੀਨਾ ਅਤੇ ਨਵਾਜ਼ ਦੀ ਇਹ ਬੈਕ ਟੂ ਬੈਕ ਦੂਜੀ ਫਲੌਪ ਫਿਲਮ ਸਾਬਤ ਹੋ ਜਾਵੇਗੀ ਜੇ ਕਲੈਕਸ਼ੰਸ ਵੀਕੈਂਡ ਤੇ ਨਾ ਵਧੀਆਂ।
'ਬਾਰ ਬਾਰ ਦੇਖੋ' ਇੱਕ ਪ੍ਰੇਮ ਕਹਾਣੀ ਹੈ ਜੋ ਭਵਿੱਖ ਵਿੱਚ ਜਾਕੇ ਸੁਨੇਹਾ ਦਿੰਦੀ ਹੈ। 'ਫਰੀਕੀ ਅਲੀ' ਇੱਕ ਡੌਨ ਦੀ ਕੌਮੇਡੀ ਨਾਲ ਭਰਪੂਰ ਕਹਾਣੀ ਹੈ।