Comedian Bharti-Harsh Divorce Rumours: ਮਨੋਰੰਜਨ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਆਪਣੀ ਕਾਮੇਡੀ ਨਾਲ ਸਭ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਇਨੀਂ ਦਿਨੀਂ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਹ ਚਰਚਾ ਸੀ ਕਿ 9 ਸਾਲਾਂ ਬਾਅਦ ਇਸ ਜੋੜੇ ਦੇ ਰਿਸ਼ਤੇ ਵਿਚ ਦਰਾੜ ਆ ਗਈ ਹੈ ਅਤੇ ਗੱਲ ਤਲਾਕ ਤੱਕ ਪਹੁੰਚ ਗਈ ਹੈ। ਹੁਣ ਭਾਰਤੀ ਸਿੰਘ ਨੇ ਖੁਦ ਇਨ੍ਹਾਂ ਅਫ਼ਵਾਹਾਂ 'ਤੇ ਚੁੱਪੀ ਤੋੜਦਿਆਂ ਸੱਚਾਈ ਸਾਹਮਣੇ ਲਿਆਂਦੀ ਹੈ।

Continues below advertisement

ਭਾਰਤੀ ਸਿੰਘ ਨੇ ਚੁੱਪੀ ਤੋੜੀ

ਦੱਸ ਦੇਈਏ ਕਿ ਭਾਰਤੀ ਸਿੰਘ ਨੇ ਆਪਣੇ ਨਵੇਂ ਵਲੌਗ ਵਿੱਚ ਹਰਸ਼ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਵਲੌਗ ਵਿੱਚ ਉਸਨੇ ਪਹਿਲਾਂ ਕਿਹਾ, 'ਹੁਣ ਮੈਂ ਹਰਸ਼ ਨਾਲ ਨਹੀਂ ਰਹਿ ਸਕਦੀ, ਅਜਿਹੀਆਂ ਕਈ ਚੀਜ਼ਾਂ ਹਨ ਜੋ ਮੈਨੂੰ ਹੁਣ ਪਰੇਸ਼ਾਨ ਕਰਨ ਲੱਗੀਆਂ ਹਨ। ਹਰਸ਼ ਦੀਆਂ ਹਰਕਤਾਂ ਕਾਰਨ ਹੁਣ ਮੈਨੂੰ ਪਰੇਸ਼ਾਨੀ ਹੋਣ ਲੱਗੀ ਹੈ ਅਤੇ ਜਲਦੀ ਹੀ ਵੱਖ ਹੋਣ ਦਾ ਫੈਸਲਾ ਲੈ ਰਹੇ ਹਾਂ।' ਇੱਥੇ ਭਾਰਤੀ ਸਿੰਘ ਨੇ ਸਪਸ਼ਟ ਕੀਤਾ ਕੀ ਇਹ ਮੈਂ ਨਹੀਂ ਕਹਿ ਰਹੀ, ਸਗੋਂ ਕਈ ਨਿਊਜ਼ ਚੈਨਲ ਅਜਿਹੀਆਂ ਖਬਰਾਂ ਚਲਾ ਰਹੇ ਹਨ ਜੋ ਬਿਲਕੁਲ ਹੀ ਗਲਤ ਹਨ। ਲੋਕ ਅੱਜ-ਕੱਲ ਵਿਊਜ਼ ਲੈਣ ਲਈ ਕੁੱਝ ਵੀ ਕਹਿ ਦਿੰਦੇ ਹਨ।

Continues below advertisement

ਦੱਸਣਯੋਗ ਹੈ ਕਿ ਭਾਰਤੀ ਅਤੇ ਹਰਸ਼ 2017 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਸਾਲ 2022 ਵਿੱਚ ਉਨ੍ਹਾਂ ਦੇ ਪਹਿਲੇ ਬੇਟੇ ਲਕਸ਼ (ਗੋਲਾ) ਦਾ ਜਨਮ ਹੋਇਆ ਅਤੇ ਦਸੰਬਰ 2025 ਵਿੱਚ ਭਾਰਤੀ ਨੇ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ। ਫਿਲਹਾਲ ਇਹ ਜੋੜਾ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।