ਪੀਐਮ ਮੋਦੀ ਨੇ ਤਾਂ ਕਾਲੇ ਧਨ 'ਤੇ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਪਰ ਹੁਣ ਇਸ 'ਤੇ ਫਿਲਮ ਵੀ ਬਣਨ ਜਾ ਰਹੀ ਹੈ। ਨਿਰਦੇਸ਼ਕ ਦੇਵੇਨ ਭੋਜਾਨੀ ਦੀ ਫਿਲਮ 'ਕਮਾਂਡੋ 2' ਵੀ ਇਸੇ 'ਤੇ ਅਧਾਰਿਤ ਹੈ। ਹਾਲਾਂਕਿ ਇਸ ਫਿਲਮ ਨੂੰ ਦੋ ਸਾਲ ਪਹਿਲਾਂ ਹੀ ਲਿਖ ਲਿਆ ਗਿਆ ਸੀ।
ਫਿਲਮ ਦੇ ਲੇਖਕ ਵਿਪੁਲ ਨੇ ਦੱਸਿਆ, 'ਫਿਲਮ ਬਨਾਉਣ ਤੋਂ ਪਹਿਲਾਂ ਅਸੀਂ ਕਾਲੇ ਧਨ 'ਤੇ ਸਾਰੀ ਰਿਸਰਚ ਕੀਤੀ ਹੈ। ਕਿਵੇਂ ਇੱਕ ਦੇਸ਼ ਦਾ ਕਾਲਾ ਧਨ ਦੂਜੇ ਦੇਸ਼ ਨੂੰ ਜਾਂਦਾ ਹੈ। ਪੀਐਮ ਮੋਦੀ ਦਾ ਇਹ ਫੈਸਲਾ ਕਾਫੀ ਜ਼ਰੂਰੀ ਵੀ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਫਾਇਦੇਮੰਦ ਰਹੇਗਾ।'
ਫਿਲਮ ਵਿੱਚ ਵਿਦਯੁਤ ਜਾਮਵਾਲ ਕਾਲੇ ਧਨ ਨਾਲ ਲੜਦੇ ਨਜ਼ਰ ਆਉਣਗੇ। ਫਿਲਮ ਜਨਵਰੀ 2017 ਵਿੱਚ ਰਿਲੀਜ਼ ਹੋਵੇਗੀ।