ਮੁੰਬਈ: 14 ਜਨਵਰੀ ਨੂੰ ਕੰਗਨਾ ਰਨੌਤ ਨੇ 'ਮਣੀਕਰਣਿਕਾ ਰਿਟਰਨਜ਼ - ਦ ਲੀਜੈਂਡ ਆਫ ਦਿੱਦਾ' ਨਾਂ ਦੀ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਸੀ। ਅਗਲੇ ਹੀ ਦਿਨ, 'ਦਿੱਦਾ- ਦ ਵਾਰੀਅਰ ਕਵੀਨ ਕਸ਼ਮੀਰ' ਕਿਤਾਬ ਦੇ ਲੇਖਕ ਅਸ਼ੀਸ਼ ਕੌਲ ਨੇ ਕੰਗਨਾ ਰਣੌਤ 'ਤੇ ਉਸ ਦੀ ਕਹਾਣੀ ਚੋਰੀ ਕਰਨ ਅਤੇ ਉਸ ਦੇ ਕਾਪੀਰਾਈਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਕੰਗਨਾ ਅਤੇ ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ।
ਪਰ ਹੁਣ ਅਸ਼ੀਸ਼ ਕੌਲ ਨੇ ਮੁੰਬਈ ਦੀ ਮੈਟਰੋਪੋਲੀਟਨ ਕੋਰਟ ਦੇ ਨਿਰਦੇਸ਼ਾਂ 'ਤੇ ਕੰਗਨਾ ਰਣੌਤ, ਉਸ ਦੇ ਭਰਾ ਅਕਸ਼ਿਤ ਰਣੌਤ, ਰੰਗੋਲੀ ਰਣੌਤ ਅਤੇ ਫ਼ਿਲਮ ਦੇ ਨਿਰਮਾਤਾ ਕਮਲ ਜੈਨ ਦੇ ਖਿਲਾਫ ਖਾਰ ਥਾਣੇ 'ਚ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਚਾਰਾਂ ਖਿਲਾਫ ਕਾਪੀਰਾਈਟ ਐਕਟ ਅਤੇ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਅਸ਼ੀਸ਼ ਕੌਲ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ, “ਜਨਵਰੀ ਵਿੱਚ ਮੈਂ ਕੰਗਨਾ ਅਤੇ ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਪਰ ਮੈਨੂੰ ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਹੀ ਕਾਰਨ ਹੈ ਕਿ ਫਿਰ ਮੈਂ ਅਦਾਲਤ ਗਿਆ ਅਤੇ ਉਨ੍ਹਾਂ ਨੂੰ ਆਪਣੀ ਮੁੱਢਲੀ ਮਹਿਨਤ ਅਤੇ ਖੋਜ ਅਧਾਰਤ ਕਹਾਣੀ 'ਤੇ ਕੀਤੀ ਸਖ਼ਤ ਮਿਹਨਤ ਅਤੇ ਕਾਪੀਰਾਈਟ ਉਲੰਘਣਾ ਬਾਰੇ ਵਿਸਥਾਰ ਵਿੱਚ ਦੱਸਿਆ। ਮੇਰੀਆਂ ਦਲੀਲਾਂ ਅਦਾਲਤ ਨੇ ਸਮਝੀਆਂ ਅਤੇ ਫਿਰ ਅਦਾਲਤ ਨੇ ਨਿਰਦੇਸ਼ ਮੁਤਾਬਕ ਮੈਂ ਸ਼ੁੱਕਰਵਾਰ ਦੀ ਰਾਤ ਨੂੰ ਕੰਗਨਾ ਖਿਲਾਫ ਥਾਣੇ ਵਿਚ ਐਫਆਈਆਰ ਦਰਜ ਕਰਵਾਈ।"
ਅਸ਼ੀਸ਼ ਨੇ ਸਿੱਧੇ ਤੌਰ 'ਤੇ ਕੰਗਨਾ 'ਤੇ ਹਮਲਾ ਬੋਲਦਿਆਂ ਕਿਹਾ, '' ਕਾਪੀਰਾਈਟ ਉਲੰਘਣਾ ਦੇ ਮਾਮਲਿਆਂ 'ਚ ਤਿੰਨ ਸਾਲ ਦੀ ਕੈਦ ਦੀ ਵਿਵਸਥਾ ਹੈ। ਮੈਂ ਚਾਹੁੰਦਾ ਹਾਂ ਕਿ ਅਜਿਹੇ ਸਾਰੇ ਚੋਰ ਜੋ ਕਹਾਣੀ ਨੂੰ ਚੋਰੀ ਕਰਦੇ ਹਨ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦੀ ਵੀ ਅਜਿਹਾ ਕਰਨ ਦੀ ਹਿਮੰਤ ਨਾ ਹੋ ਸਕੇ।"
ਇਹ ਵੀ ਪੜ੍ਹੋ: Roohi Box Office Collection: ਜਾਣੋ ਲੌਕਡਾਉਨ ਮਗਰੋਂ ਰਿਲੀਜ਼ ਹੋਈ ਫ਼ਿਲਮ 'Roohi' ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904