ਮੁੰਬਈ: ਮਸ਼ਹੂਰ ਹੌਰਰ ਕਾਮੇਡੀ ਫ਼ਿਲਮ 'ਰੂਹੀ' (Film Roohi) ਨੇ ਪਹਿਲੇ ਦਿਨ 3.06 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦਈਏ ਕਿ ਫ਼ਿਲਮ ਵੀਰਵਾਰ ਨੂੰ ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਰਿਲੀਜ਼ ਕੀਤੀ ਗਈ ਸੀ। ਫਿਲਮ ਵਿੱਚ ਰਾਜਕੁਮਾਰ ਰਾਓ (Rajkumar Rao), ਵਰੁਣ ਸ਼ਰਮਾ ਅਤੇ ਜਾਨ੍ਹਵੀ ਕਪੂਰ (Jhanvi Kapoor) ਨੇ ਲੀਡ ਰੋਲ 'ਚ ਨਜ਼ਰ ਆ ਰਹੇ ਹਨ। ਇਸ ਦੇ ਨਿਰਦੇਸ਼ਕ ਹਾਰਦਿਕ ਮਹਿਤਾ ਹਨ। ਇਹ ਕੋਰੋਨਾ ਮਹਾਮਾਰੀ ਕਰਕੇ ਲੱਗੇ ਲੌਕਡਾਉਨ ਤੋਂ ਬਾਅਦ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫ਼ਿਲਮਾਂ ਚੋਂ ਇੱਕ ਹੈ।


ਜੀਓ ਸਟੂਡੀਓ ਦੀ ਐਸਐਫਓ ਪ੍ਰਿਯੰਕਾ ਚੌਧਰੀ ਨੇ ਕਿਹਾ, “ਅਸੀਂ ਬਹੁਤ ਖੁਸ਼ ਹਾਂ ਕਿ ਪੂਰੇ ਭਾਰਤ ਵਿੱਚ ਦਰਸ਼ਕ ਇੰਨੇ ਪਿਆਰ ਅਤੇ ਸਕਾਰਾਤਮਕਤਾ ਨਾਲ ਹੁੰਗਾਰਾ ਭਰ ਰਹੇ ਹਨ। ਇਹ ਫ਼ਿਲਮ ਇੰਡਸਟਰੀ ਲਈ ਇੱਕ ਵੱਡਾ ਮੀਲ ਪੱਥਰ ਹੈ। ਜੀਓ ਸਟੂਡੀਓ ਨੇ ਇੱਕ ਗੇਮਚੇਂਡਰ ਬਣਨ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ।"



ਦੱਸ ਦੇਈਏ ਕਿ ਏਬੀਪੀ ਨਿਊਜ਼ ਨੇ ਇਸ ਫ਼ਿਲਮ ਨੂੰ ਰਿਵੀਊ 'ਦੋ ਸਟਾਰ ਦਿੱਤੇ ਹਨ। ਫ਼ਿਲਮੀ ਦੀ ਕਹਾਣੀ-ਸਕ੍ਰਿਪਟ-ਡਾਈਲੌਗ ਲੇਖਕ ਮ੍ਰਿਗਦੀਪ ਸਿੰਘ ਲਾਂਬਾ ਅਤੇ ਗੌਤਮ ਮਹਿਰਾ ਨੇ ਕਈ ਸਿਰੇ ਸਹੀ ਤਰ੍ਹਾਂ ਨਹੀਂ ਜੋੜੇ। ਉਹ ਕਈਂ ਵਾਰੀ ਸ਼ਬਦਾਂ ਨਾਲ ਕਾਮੇਡੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਅੰਗਰੇਜ਼ੀ ਦੀ ਲੱਤ ਤੋੜਦੇ ਹਨ ਕਈ ਵਾਰ ਉਹ ਪੁਰਾਣੀਆਂ ਫਿਲਮਾਂ ਦੇ ਸੰਵਾਦਾਂ ਨੂੰ ਨਵੀਆਂ ਸਥਿਤੀਆਂ ਵਿੱਚ ਬਣਾਉਣਾ ਅਤੇ ਉਨ੍ਹਾਂ ਨੂੰ ਹੱਸਣਾ ਚਾਹੁੰਦੇ ਹਨ ਪਰ ਦੋਵਾਂ ਮਾਮਲਿਆਂ ਵਿੱਚ ਉਹ ਨਾਕਾਮਯਾਬ ਰਹੇ ਹਨ। ਬੇਸ਼ੱਕ ਰੂਹੀ ' ਅਸਲ ਵਿਚਾਰਾਂ ਦੀ ਕੁੱਝ ਝਲਕ ਨਜ਼ਰ ਆਉਂਦੀ ਹੈ ਪਰ ਕੁਝ ਸਮੇਂ ਬਾਅਦ ਉਹ ਗਾਈਬ ਹੋ ਜਾਂਦੀ ਹੈ।


ਇੱਥੇ ਵੇਖੋ ਫ਼ਿਲਮ ਰੂਹੀ ਦਾ ਟ੍ਰੇਲਰ:



ਇਹ ਵੀ ਪੜ੍ਹੋ: ਬੇਬੀ ਬੰਪ ਫਲੌਂਟ ਕਰਦੇ ਨਜ਼ਰ ਆਈ ਸ਼ਹਿਨਾਜ਼ ਗਿੱਲ ਨੇ Diljit Dosanjh ਨਾਲ ਸ਼ੇਅਰ ਕੀਤੀ, ਵੇਖੋ ਤਸਵੀਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904