ਮੁੰਬਈ: ਨੈਸ਼ਨਲ ਕੰਟਰੋਲ ਬਿਊਰੋ (NCB) ਵੱਲੋਂ ਆਰਿਅਨ ਖ਼ਾਨ ਨੂੰ ਡਰੱਗ ਪਾਰਟੀ ਕੇਸ 'ਚ ਗ੍ਰਿਫ਼ਤਾਰ ਕਰਨ ਮਗਰੋਂ ਕਰੂਜ਼ ਦੇ ਅੰਦਰ ਦੀ ਪਾਰਟੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ (Namascray) ਵੱਲੋਂ ਸ਼ੇਅਰ ਕੀਤੀ ਗਈ ਜਿਸ 'ਚ ਨੌਜਵਾਨਾਂ ਨੂੰ ਸੰਗੀਤ ਦਾ ਆਨੰਦ ਮਾਣਦੇ ਦਿਖਾਇਆ ਗਿਆ ਹੈ।






ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ ਕਈ ਯੂਜ਼ਰਸ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਤੇ ਉਨ੍ਹਾਂ ਦੇ ਬੇਟੇ ਆਰਿਅਨ ਖ਼ਾਨ ਦਾ ਸਮਰਥਨ ਕੀਤਾ ਹੈ। ਇਕ ਯੂਜ਼ਰ ਨੇ ਲਿਖਿਆ, ਪਾਰਟੀ 'ਚ ਹਜ਼ਾਰਾਂ ਲੋਕ ਸਨ ਤੇ ਟਾਰਗੇਟ ਆਰਿਅਨ ਖਾਨ ਨੂੰ ਕੀਤਾ...ਬਹੁਤ ਵਧੀਆਂ ਯੋਜਨਾ ਬਣਾਈ ਗਈ।


ਇਕ ਹੋਰ ਯੂਜ਼ਰ ਨੇ ਲਿਖਿਆ ਕਈ ਲੋਕ ਪਰ ਸਿਰਫ਼ 8 ਹੀ ਕਿਉਂ ਗ੍ਰਿਫ਼ਤਾਰ ਕੀਤੇ? ਉਨ੍ਹਾਂ ਨੂੰ ਹਰ ਇਕ ਨੂੰ ਹਿਰਾਸਤ 'ਚ ਲੈਣਾ ਚਾਹੀਦਾ ਸੀ, ਸਿਰਫ਼ ਸੈਲੀਬ੍ਰਿਟੀ ਨੂੰ ਬਲੈਕਲਿਸਟ ਨਾ ਕਰੋ।


ਦੱਸ ਦੇਈਏ ਕਿ ਆਰਿਣ ਖਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਤੇ ਮੁੰਬਈ ਕੋਰਟ ਨੇ ਸ਼ਾਹਰੁਖ ਖ਼ਾਨ ਦੇ ਬੇਟੇ ਨੂੰ 7 ਅਕਤੂਬਰ ਤਕ NCB ਦੀ ਕਸਟਡੀ 'ਚ ਰੱਖਣ ਦੇ ਹੁਕਮ ਦਿੱਤੇ। ਮੁੰਬਈ ਕੋਰਟ ਨੇ ਸੋਮਵਾਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਤੇਦੋ ਹੋਰਾਂ ਦਾ 7 ਅਕਤੂਬਰ ਤਕ ਰਿਮਾਂਡ ਦਿੱਤਾ।


ਐਨਸੀਬੀ ਵੱਲੋਂ ਆਰਿਅਨ ਖਾਨ ਨੂੰ ਨਾਰਕੋਟਿਕ ਡਰੱਗਜ਼ ਲੈਣ, ਵੇਚਣ ਤੇ ਖਰੀਦਣ ਦੇ ਇਲਜ਼ਾਮਾਂ 'ਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਇਕ ਕਰੂਜ਼ ਪਾਰਟੀ ਤੋਂ ਹਿਰਾਸਤ 'ਚ ਲਿਆ ਗਿਆ ਤੇ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ।