Coronavirus in Mumbai: ਮੁੰਬਈ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਕੋਵਿਡ-19 ਨੇ ਹੁਣ ਇੱਕ ਵਾਰ ਫਿਰ ਬਾਲੀਵੁੱਡ ਦੇ 'ਮੈਗਾਸਟਾਰ' ਅਮਿਤਾਭ ਬੱਚਨ ਦੇ ਘਰ ਦਸਤਕ ਦਿੱਤੀ ਹੈ। ਕੋਰੋਨਾ ਕਾਰਨ ਅਮਿਤਾਭ ਇੱਕ ਵਾਰ ਫਿਰ ਮੁਸੀਬਤ ਨਾਲ ਜੂਝ ਰਹੇ ਹਨ। ਅਮਿਤਾਭ ਦੇ ਘਰ 'ਚ ਸਟਾਫ ਮੈਂਬਰ ਕੋਰੋਨਾ ਪੌਜ਼ੀਟਿਵ ਹੋਣ ਦੀ ਖਬਰ ਹੈ।


ਆਪਣੇ ਆਖ਼ਰੀ ਲਿਖੇ ਬਲਾਗ ਵਿੱਚ ਅਮਿਤਾਭ ਬੱਚਨ ਨੇ ਖੁਦ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਲਿਖਿਆ- ਮੈਂ ਘਰ ਵਿੱਚ ਕੋਵਿਡ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹਾਂ ਤੇ ਬਾਅਦ ਵਿੱਚ (ਪ੍ਰਸ਼ੰਸਕਾਂ) ਨਾਲ ਸੰਪਰਕ ਕਰਾਂਗਾ…।” ਜ਼ਿਕਰਯੋਗ ਹੈ ਕਿ 3-4 ਜਨਵਰੀ ਨੂੰ ਬੀਤੀ ਰਾਤ ਲਿਖੀ ਇਸ ਪੋਸਟ ਜ਼ਰੀਏ ਅਮਿਤਾਭ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿਸ ਨੂੰ ਘਰ 'ਚ ਕੋਵਿਡ ਹੈ। ਅਜਿਹੇ 'ਚ ਇਸ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।


ਇੱਕ ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਇਹ ਚਿੰਤਾ ਦੀ ਗੱਲ ਨਹੀਂ ਹੈ, ਅਮਿਤਾਭ ਬੱਚਨ ਜਾਂ ਘਰ ਦੇ ਕਿਸੇ ਮੈਂਬਰ ਨੂੰ ਕਰੋਨਾ ਸੰਕਰਮਣ ਨਹੀਂ ਹੋਇਆ। ਘਰ ਦਾ ਇੱਕ ਸਟਾਫ਼ ਮੈਂਬਰ ਕੋਰੋਨਾ ਨਾਲ ਸੰਕਰਮਿਤ ਹੋਇਆ ਹੈ, ਜਿਸ ਦਾ ਜ਼ਿਕਰ ਬਲੌਗ ਵਿੱਚ ਕੀਤਾ ਗਿਆ ਹੈ।" ਸੂਤਰ ਨੇ ਹੋਰ ਵੇਰਵੇ ਦੱਸਣ ਤੋਂ ਇਨਕਾਰ ਕਰ ਦਿੱਤਾ।


ਜ਼ਿਕਰਯੋਗ ਹੈ ਕਿ ਪਿਛਲੇ ਸਾਲ 11 ਜੁਲਾਈ ਨੂੰ ਕੋਰੋਨਾ ਕਾਰਨ ਅਮਿਤਾਭ ਬੱਚਨ ਨੂੰ ਮੁੰਬਈ ਦੇ ਵਿਲੇ ਪਾਰਲੇ ਦੇ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਚਾਰ ਦਿਨਾਂ ਬਾਅਦ ਖਬਰ ਆਈ ਕਿ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਤੇ ਪੋਤੀ ਆਰਾਧਿਆ ਬੱਚਨ ਨੂੰ ਕੋਰੋਨਾ ਹੋ ਗਿਆ ਹੈ। ਅਜਿਹੇ 'ਚ ਸਾਰਿਆਂ ਨੂੰ ਮੁੰਬਈ ਦੇ ਇਸ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਪੀੜਤ ਅਮਿਤਾਭ ਬੱਚਨ ਲਗਭਗ ਇਕ ਮਹੀਨੇ ਤੋਂ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਸਨ, ਜਦਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।


ਅਮਿਤਾਭ ਦੀ ਪ੍ਰਤੀਕਸ਼ਾ ਤੇ ਜਲਸਾ ਬੰਗਲੇ ਦੇ ਸੁਰੱਖਿਆ ਕਰਮਚਾਰੀਆਂ, ਮਾਲੀ ਤੇ ਘਰ ਵਿੱਚ ਕੰਮ ਕਰਨ ਵਾਲੇ ਹੋਰ ਸਾਰੇ ਲੋਕਾਂ ਦੀ ਰੂਟੀਨ ਕੋਰੋਨਾ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ 31 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਬੀਐਮਸੀ ਵੱਲੋਂ ਸਾਂਝੀ ਕੀਤੀ ਗਈ ਹੈ। ਅਮਿਤਾਭ ਦੇ ਦੋਹਾਂ ਬੰਗਲਿਆਂ 'ਚ ਇਕ ਮਾਲੀ ਕੰਮ ਕਰਦਾ ਹੈ ਅਤੇ ਉਸ ਨੂੰ ਕੋਰੋਨਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਪੀੜਤ ਮਾਲੀ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ।


ਮਾਲੀ ਨਾਲ ਸੰਪਰਕ ਨਾ ਹੋਣ ਕਾਰਨ ਫਿਲਹਾਲ ਅਮਿਤਾਭ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਕੋਰੋਨਾ ਟੈਸਟ ਨਹੀਂ ਕੀਤਾ ਗਿਆ ਹੈ। ਬੀਐਮਸੀ ਦੁਆਰਾ ਦੋਵਾਂ ਬੰਗਲਿਆਂ 'ਤੇ ਸੈਨੀਟਾਈਜ਼ੇਸ਼ਨ ਅਤੇ ਹੋਰ ਉਪਾਅ ਕੀਤੇ ਗਏ ਹਨ।



ਇਹ ਵੀ ਪੜ੍ਹੋ: Sourav Ganguly COVID19: ਸੌਰਵ ਗਾਂਗੁਲੀ ਮਗਰੋਂ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਹੋਇਆ ਕੋਰੋਨਾ, ਬੇਟੀ ਵੀ ਸ਼ਾਮਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904