Nora Fatehi On Paps: ਨੋਰਾ ਫਤੇਹੀ ਬਾਲੀਵੁੱਡ ਦੀਆਂ ਮਸ਼ਹੂਰ ਡਾਂਸਰਾਂ ਵਿੱਚੋਂ ਇੱਕ ਹੈ। ਨੋਰਾ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰਾ ਨੂੰ ਡਾਂਸ ਅਤੇ ਪਰਫੈਕਟ ਫਿਗਰ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ। ਦੂਜੇ ਸਿਤਾਰਿਆਂ ਦੀ ਤਰ੍ਹਾਂ ਨੋਰਾ ਵੀ ਪਾਪਰਾਜ਼ੀ ਲਈ ਕਾਫੀ ਪੋਜ਼ ਦਿੰਦੀ ਨਜ਼ਰ ਆਉਂਦੀ ਹੈ। ਪਰ ਕਈ ਵਾਰ ਪਾਪਰਾਜ਼ੀ ਅਜਿਹੇ ਕੰਮ ਕਰ ਜਾਂਦੇ ਹਨ ਜਿਸ ਨੂੰ ਸਿਤਾਰੇ ਬਰਦਾਸ਼ਤ ਨਹੀਂ ਕਰ ਸਕਦੇ।


ਜਯਾ ਬੱਚਨ, ਪਲਕ ਤਿਵਾਰੀ, ਤਾਪਸੀ ਪੰਨੂ ਅਤੇ ਮ੍ਰਿਣਾਲ ਠਾਕੁਰ ਵਰਗੀਆਂ ਅਭਿਨੇਤਰੀਆਂ ਨੂੰ ਕਈ ਵਾਰ ਪਾਪਰਾਜ਼ੀ 'ਤੇ ਗੁੱਸੇ ਹੁੰਦੇ ਦੇਖਿਆ ਗਿਆ ਹੈ। ਅਕਸਰ ਦੇਖਿਆ ਗਿਆ ਹੈ ਕਿ ਪਾਪਰਾਜ਼ੀ ਨੋਰਾ ਦੇ ਬੈਕ ਸਾਈਡ 'ਤੇ ਜ਼ਿਆਦਾ ਫੋਕਸ ਕਰਦੇ ਹਨ। ਹੁਣ ਨੋਰਾ ਫਤੇਹੀ ਨੇ ਵੀ ਪਾਪਰਾਜ਼ੀ ਦੇ ਇਸ ਹਰਕਤ ਬਾਰੇ ਗੱਲ ਕੀਤੀ ਹੈ।


ਪਾਪਰਾਜ਼ੀ ਦੀਆਂ ਹਰਕਤਾਂ 'ਤੇ ਬੋਲੀ ਨੋਰਾ ਫਤੇਹੀ 


ਨੋਰਾ ਨੇ ਹਾਲ ਹੀ 'ਚ ਨਿਊਜ਼ 18 ਨੂੰ ਇੰਟਰਵਿਊ ਦਿੱਤਾ। ਉਨ੍ਹਾਂ ਕਿਹਾ ਕਿ- ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੇ ਹਿਪਸ ਨਹੀਂ ਦੇਖੇ ਹਨ। ਲੱਗਦਾ ਤਾਂ ਅਜਿਹਾ ਹੀ ਹੈ। ਮੀਡੀਆ ਸਿਰਫ ਮੇਰੇ ਨਾਲ ਹੀ ਨਹੀਂ ਸਗੋਂ ਕਈ ਹੋਰ ਮਹਿਲਾ ਅਭਿਨੇਤਰੀਆਂ ਨਾਲ ਵੀ ਅਜਿਹਾ ਕਰਦੇ ਹਨ। ਉਹ ਅਭਿਨੇਤਰੀਆਂ ਦੀ ਹਿਪਸ 'ਤੇ ਜ਼ੂਮ ਇਨ ਨਹੀਂ ਕਰਦੇ ਕਿਉਂਕਿ ਸ਼ਾਇਦ ਇਹ ਇੰਨਾ ਦਿਲਚਸਪ ਨਹੀਂ ਹੈ। ਪਰ ਉਹ ਸਾਡੇ ਦੂਜੇ ਪ੍ਰਾਈਵੇਟ ਪਾਰਟਸ 'ਤੇ ਬੇਲੋੜੀ ਜ਼ੂਮ ਇਨ ਕਰਦੇ ਹਨ।






ਨੋਰਾ ਇਹ ਸਭ ਦੇਖ ਹੁੰਦੀ ਉਦਾਸ 


ਅਦਾਕਾਰਾ ਨੇ ਅੱਗੇ ਕਿਹਾ ਕਿ- ਕਈ ਵਾਰ ਤਾਂ ਮੈਂ ਸੋਚਦੀ ਹਾਂ ਕਿ ਇੱਥੇ ਜ਼ੂਮ ਕਰਨ ਦੀ ਕੀ ਵਜ੍ਹਾ ਸੀ। ਫਿਰ ਉਹ ਕਿਸ 'ਤੇ ਫੋਕਸ ਕਰ ਰਹੇ ਹਨ? ਪਰ ਅਫ਼ਸੋਸ, ਸੋਸ਼ਲ ਮੀਡੀਆ 'ਤੇ ਅਜਿਹੀਆਂ ਚੀਜ਼ਾਂ ਦਾ ਰੁਝਾਨ ਹੈ। ਉਹ ਸੋਸ਼ਲ ਮੀਡੀਆ ਦੇ ਅਲਗੋਰਿਦਮ ਨੂੰ ਵੀ ਫਾਲੋ ਕਰ ਰਹੇ ਹਨ।


ਨੋਰਾ ਫਤੇਹੀ ਆਪਣੇ ਸਰੀਰ 'ਤੇ ਮਾਣ ਮਹਿਸੂਸ ਕਰਦੀ 


ਆਪਣੇ ਸਰੀਰ ਬਾਰੇ ਨੋਰਾ ਫਤੇਹੀ ਨੇ ਕਿਹਾ ਕਿ ਉਸ ਨੂੰ ਆਪਣੇ ਸਰੀਰ 'ਤੇ ਮਾਣ ਹੈ ਅਤੇ ਪ੍ਰਮਾਤਮਾ ਨੇ ਉਸ ਨੂੰ ਖੂਬਸੂਰਤ ਸਰੀਰ ਦਿੱਤਾ ਹੈ। ਉਹ ਇਸ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਅਦਾਕਾਰਾ ਨੇ ਕਿਹਾ ਕਿ - ਮੈਂ ਹਰ ਕਿਸੇ ਦਾ ਕਾਲਰ ਫੜ ਕੇ ਲੜ ਨਹੀਂ ਸਕਦੀ, ਪਰ ਮੈਂ ਇਸ ਤਰ੍ਹਾਂ ਚਲਦੀ ਹਾਂ ਅਤੇ ਆਪਣੇ ਸਰੀਰ ਨਾਲ ਬਹੁਤ ਆਰਾਮਦਾਇਕ ਹਾਂ।


ਵਰਕ ਫਰੰਟ ਦੀ ਗੱਲ ਕਰੀਏ ਤਾਂ ਨੋਰਾ ਨੂੰ ਹਾਲ ਹੀ 'ਚ ਕੁਣਾਲ ਖੇਮੂ ਦੀ ਫਿਲਮ 'ਮਡਗਾਓਂ ਐਕਸਪ੍ਰੈਸ' 'ਚ ਦੇਖਿਆ ਗਿਆ ਸੀ। ਇਹ ਫਿਲਮ 22 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।