Mohammed Rafi Death Anniversary: ਬਾਲੀਵੁੱਡ ਸਿਨੇਮਾ ਜਗਤ ਵਿੱਚ ਅਜਿਹੇ ਤਮਾਮ ਗਾਇਕ ਮੌਜੂਦ ਹਨ ਜਿਨ੍ਹਾਂ ਨੇ ਆਪਣੀ ਮਖਮਲੀ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਇਸ ਲਿਸਟ ਵਿੱਚ ਸੋਨੂੰ ਨਿਗਮ, ਉਦਿਤ ਨਰਾਇਣ, ਕੁਮਾਰ ਸਾਨੂ, ਅਰਿਜੀਤ ਸਿੰਘ, ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ ਅਤੇ ਮੁਹੰਮਦ ਵਰਗੇ ਕਈ ਗਾਇਕਾਂ ਦੇ ਨਾਂਅ ਸ਼ਾਮਿਲ ਹਨ। ਪਰ ਅੱਜ ਅਸੀ ਗੱਲ ਕਰਾਂਗੇ ਰਫੀ ਸਾਹਬ ਦੀ। ਉਨ੍ਹਾਂ ਵੱਲੋਂ ਗਾਏ ਸਦਾਬਹਾਰ ਗੀਤ ਸਾਲਾਂ ਬਾਅਦ ਵੀ ਲੋਕਾਂ ਦੀ ਜ਼ੁਬਾਨ 'ਤੇ ਸੁਣਨ ਨੂੰ ਮਿਲਦੇ ਹਨ। ਤੁਸੀ ਇਹ ਵੀ ਕਹਿ ਸਕਦੇ ਹੋ ਕਿ ਹਿੰਦੀ ਸਿਨੇਮਾ ਫਿਲਮਾਂ ਦੇ ਨਾਲ-ਨਾਲ ਆਪਣੇ ਦਮਦਾਰ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ।
ਬੇਟੇ ਦਾ ਜਨਮ ਹੋਵੇ ਜਾਂ ਵਿਆਹ, ਫਿਲਮਾਂ 'ਚ ਜ਼ਿੰਦਗੀ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ। ਅਜਿਹੇ ਫਿਲਮੀ ਗੀਤ ਹਰ ਦੌਰ ਵਿੱਚ ਬਣੇ ਹਨ, ਜੋ ਵਿਆਹ ਵਿੱਚ ਬਹੁਤ ਵਜਾਏ ਜਾਂਦੇ ਹਨ। ਕੁਝ ਅਜਿਹੇ ਸਦਾਬਹਾਰ ਗੀਤ ਹਨ, ਜੋ 60 ਸਾਲ ਬਾਅਦ ਵੀ ਲੋਕਾਂ ਦੀਆਂ ਅੱਖਾਂ ਨਮ ਕਰ ਦਿੰਦੇ ਹਨ। ਅੱਜ ਅਸੀਂ ਗੱਲ ਕਰਦੇ ਹਾਂ ਇੱਕ ਅਜਿਹੇ ਗੀਤ ਦੀ ਜੋ 1968 ਵਿੱਚ ਪਹਿਲੀ ਵਾਰ ਸੁਣਿਆ ਗਿਆ ਸੀ ਅਤੇ ਅੱਜ ਵੀ ਉਨ੍ਹਾਂ ਗੀਤਾਂ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ਕੁਝ ਗੀਤ ਮਸਤੀ ਭਰੇ ਹੁੰਦੇ ਹਨ ਅਤੇ ਕੁਝ ਰੋਮਾਂਟਿਕ। ਕੁਝ ਇੰਨੇ ਦਰਦ ਭਰੇ ਹੁੰਦੇ ਹਨ ਕਿ ਅੱਖਾਂ ਵਿੱਚੋਂ ਹੰਝੂ ਨਹੀਂ ਰੁਕਦੇ। ਹਰ ਗੀਤ ਦਾ ਆਪਣਾ ਮਿਜਾਜ਼ ਹੁੰਦਾ ਹੈ ਅਤੇ ਗਾਇਕ ਆਪਣੀ ਆਵਾਜ਼ ਨੂੰ ਗੀਤ ਦੇ ਮੂਡ ਅਨੁਸਾਰ ਢਾਲਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਮੁਹੰਮਦ ਰਫੀ ਇੱਕ ਵਿਦਾਈ ਗੀਤ ਰਿਕਾਰਡ ਕਰਦੇ ਸਮੇਂ ਫੁੱਟ-ਫੁੱਟ ਕੇ ਰੋਣ ਲੱਗ ਪਏ ਸੀ। ਆਖਿਰ ਅਜਿਹਾ ਕੀ ਹੋਇਆ ਸੀ, ਜਾਣਨ ਲਈ ਪੜ੍ਹੋ ਪੂਰੀ ਖਬਰ...
ਵਿਦਾਈ ਗੀਤ ਅੱਜ ਵੀ ਅੱਖਾਂ ਕਰਦਾ ਨਮ
ਕੀ ਤੁਹਾਨੂੰ ਉਹ ਗੀਤ ਯਾਦ ਹੈ 'ਬਾਬੁਲ ਕੀ ਦੁਆਏਂ ਲੇਤੀ ਜਾ, ਜਾ ਤੁਝਕੋ ਸੁਖੀ ਸੰਸਾਰ ਮਿਲੇ', ਇਹ ਅਜਿਹਾ ਵਿਦਾਈ ਗੀਤ ਹੈ, ਜੋ ਹਰ ਕੁੜੀ ਦੇ ਵਿਆਹ ਤੋਂ ਬਾਅਦ ਉਸਦੀ ਵਿਦਾਈ ਸਮੇਂ ਲਗਾਇਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਗੀਤ ਕਿਵੇਂ ਰਿਕਾਰਡ ਕੀਤਾ ਗਿਆ ਸੀ? ਇਸ ਗੀਤ ਦੇ ਬੋਲ ਬਹੁਤ ਸਾਧਾਰਨ ਹਨ, ਪਰ ਗੀਤਾਂ ਵਿੱਚ ਅਜਿਹਾ ਦਰਦ ਹੈ, ਜਿਸ ਨੂੰ ਸੁਣ ਕੇ ਅੱਖਾਂ ਵਿਚੋਂ ਹੰਝੂ ਆ ਜਾਂਦੇ ਹਨ। ਇਹ ਗੀਤ ਮੁਹੰਮਦ ਰਫੀ ਨੇ ਗਾਇਆ ਸੀ ਅਤੇ ਉਹ ਖੁਦ ਵੀ ਆਪਣੇ ਹੰਝੂ ਨਹੀਂ ਰੋਕ ਸਕੇ।
ਜਾਣੋ ਕਿਉਂ ਰੋਣ ਲੱਗ ਗਏ ਰਫੀ ?
ਬਾਬੁਲ ਕੀ ਦੁਆਂ ਲੇਤੀ ਜਾ 1968 ਦੀ ਫਿਲਮ ਨੀਲਕਮਲ ਦਾ ਵਿਦਾਈ ਗੀਤ ਹੈ। ਇਸ ਗੀਤ ਦਾ ਜ਼ਿਕਰ ਮੁਹੰਮਦ ਰਫੀ ਨੇ ਕਰੀਬ 50 ਸਾਲ ਪਹਿਲਾਂ 'ਸ਼ਮਾ ਮੈਗਜ਼ੀਨ' ਨੂੰ ਦਿੱਤੇ ਇੰਟਰਵਿਊ 'ਚ ਕੀਤਾ ਸੀ। ਉਨ੍ਹਾਂ ਕਿਹਾ ਸੀ, 'ਮੈਂ ਗੀਤ ਦੀ ਰਿਕਾਰਡਿੰਗ ਕਰਵਾ ਰਿਹਾ ਸੀ ਅਤੇ ਮੇਰੇ ਦਿਮਾਗ 'ਚ ਦੋ ਦਿਨ ਬਾਅਦ ਹੋਣ ਵਾਲੀ ਆਪਣੀ ਬੇਟੀ ਦੇ ਵਿਆਹ ਦਾ ਸੀਨ ਦੇਖ ਰਿਹਾ ਸੀ। ਮੈਂ ਉਨ੍ਹਾਂ ਪਲਾਂ ਦੇ ਜਜ਼ਬਾਤ ਵਿੱਚ ਇੰਨਾ ਵਹਿ ਗਿਆ ਕਿ ਮੈਨੂੰ ਲੱਗਿਆ ਕਿ ਮੇਰੀ ਧੀ ਡੋਲੀ ਵਿੱਚ ਬੈਠੀ ਮੇਰੇ ਤੋਂ ਵਿਛੜ ਰਹੀ ਹੈ ਅਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਉਸ ਹਾਲਤ ਵਿੱਚ ਮੈਂ ਇਹ ਗੀਤ ਰਿਕਾਰਡ ਕੀਤਾ। ਅਸਲ ਵਿੱਚ ਹੰਝੂ ਮੇਰੇ ਦਿਲ ਤੋਂ ਨਿਕਲੇ ਅਤੇ ਬਾਹਰ ਆ ਗਏ।