ਹਰਸ਼ ਤੇ ਦੀਪਿਕਾ ਦੀ ਬਣੇਗੀ ਜੋੜੀ !
ਏਬੀਪੀ ਸਾਂਝਾ | 04 Oct 2016 01:30 PM (IST)
ਮੁੰਬਈ: ਫਿਲਮ 'ਮਿਰਜ਼ਿਆ' ਨਾਲ ਡੈਬਿਊ ਕਰਨ ਜਾ ਰਹੇ ਅਦਾਕਾਰ ਹਰਸ਼ਵਰਧਨ ਕਪੂਰ ਜਲਦ ਬਾਲੀਵੁੱਡ ਦੀ ਡੀਵਾ ਦੀਪਿਕਾ ਪਾਦੂਕੋਣ ਨਾਲ ਨਜ਼ਰ ਆ ਸਕਦੇ ਹਨ। ਖਬਰ ਹੈ ਕਿ ਨਿਰਦੇਸ਼ਕ ਸ੍ਰੀਰਾਮ ਰਾਘਵਨ ਦੀ ਅਗਲੀ ਫਿਲਮ ਲਈ ਇਸ ਜੋੜੀ ਬਾਰੇ ਸੋਚਿਆ ਜਾ ਰਿਹਾ ਹੈ। 'ਮਿਰਜ਼ਿਆ' ਅਜੇ ਰਿਲੀਜ਼ ਵੀ ਨਹੀਂ ਹੋਈ ਤੇ ਹਰਸ਼ ਪਹਿਲਾਂ ਹੀ ਦੋ ਹੋਰ ਫਿਲਮਾਂ ਸਾਈਨ ਕਰ ਚੁੱਕੇ ਹਨ। ਇੱਕ ਸ੍ਰੀਰਾਮ ਰਾਘਵਨ ਦੀ ਫਿਲਮ ਹੈ ਤੇ ਦੂਜੇ ਨਿਰਦੇਸ਼ਕ ਵਿਕਰਮਾਦਿੱਤਿਆ ਮੋਟਵਾਨੀ ਦੀ 'ਭਾਵੇਸ਼ ਜੋਸ਼ੀ'। 'ਭਾਵੇਸ਼ ਜੋਸ਼ੀ' ਇੱਕ ਐਕਸ਼ਨ ਥ੍ਰਿਲਰ ਹੈ। ਦੀਪਿਕਾ ਨੇ ਹਾਲ ਹੀ ਵਿੱਚ ਟਵਿਟਰ 'ਤੇ ਹਰਸ਼ ਦੀ ਸਿਫਤ ਵੀ ਕੀਤੀ ਸੀ। ਇਨ੍ਹਾਂ ਦੋਹਾਂ ਨੂੰ ਜੋੜੀ ਵਜੋਂ ਵੇਖਣਾ ਫੈਨਜ਼ ਲਈ ਦਿਲਚਸਪ ਰਹੇਗਾ।