ਮੁੰਬਈ : ਫਿਲਮਕਾਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਆਉਣ ਵਾਲੀ ਰੋਮਾਂਟਿਕ ਫਿਲਮ 'ਮਿਰਜਿਆ' ਦੀ ਪ੍ਰਸੰਸਾ ਕਰਦੇ ਹੋਏ ਅਮਿਤਾਭ ਬੱਚਨ, ਮੇਘਨਾ ਗੁਲਜ਼ਾਰ ਤੇ ਸੁਨੀਲ ਸ਼ੈਟੀ ਜਿਵੇਂ ਬਾਲੀਵੁੱਡ ਦਿੱਗਜ਼ਾਂ ਨੇ ਕਿਹਾ ਕਿ ਫਿਲਮ ਬਿਲਕੁਲ ਇੱਕ ਕਵਿਤਾ ਜਿਹੀ ਹੈ। ਸੂਰਜ ਪੰਚੋਲੀ ਤੇ ਹੁਮਾ ਕੁਰੈਸੀ ਨੇ ਵੀ ਨਵੋਦਿਤਾ ਹਰਸ਼ਵਰਧਨ ਕਪੂਰ ਅਭਿਨੀਤ ਫਿਲਮ ਦੀ ਸਰਾਹਨਾ ਕੀਤੀ।
ਦਿੱਗਜਾਂ ਨੇ ਕੀਤਾ ਟਵੀਟ
ਅਮਿਤਾਭ ਬੱਚਣ: ਮਿਰਜਿਆ ਵੇਖੀ। ਇਹ ਕਵਿਤਾ ਜਿਹੀ ਹੈ। ਹੈਰਾਨੀਜਨਕ ਹੈ ਕਿ ਨਵੇਂ ਨਜ਼ਰੀਏ ਨਾਲ ਕਹਾਣੀ ਕਹਿਣ ਦਾ ਤਰੀਕਾ ਹੈ।
ਸ਼ਬਾਨਾ ਆਜਮੀ: ਮਿਰਜਿਆ ਦੀ ਖੂਬਸੂਰਤੀ ਵੇਖ ਕੇ ਹੈਰਾਨ ਰਹਿ ਗਏ। ਫਿਲਮ ਜਨੂੰਨ, ਹੈਰਾਨੀਜਨਕ ਦ੍ਰਿਸ਼ਾਂ, ਚੰਗੇ ਸੰਗੀਤ ਤੇ ਨਵੇਂ ਸੁਫਨਿਆਂ ਨਾਲ ਬਣੀ ਹੈ।
ਮੇਘਾ ਗੁਲਜਾਰ: ਮਿਰਜਿਆ ਦਿਲਚਸਪ ਅਨੁਭਵ ਰਿਹਾ। ਚਮਕਦਾ ਹੋਇਆ ਪ੍ਰਦਰਸ਼ਨ, ਜੀਵੰਤ ਸੰਗੀਤ ਤੇ ਇੱਕ ਅਸਾਧਾਰਨ ਕਹਾਣੀ ਨਾਲ ਲੋਕ ਕਥਾਵਾਂ ਜੁੜੀਆਂ ਹਨ।
ਹੁਮਾ ਕੁਰੈਸ਼ੀ: ਅਭਿਨੇਤਾ ਹਰਸ਼ਵਰਧਨ ਕਪੂਰ ਬਿਹਤਰੀਨ ਅਭਿਨੇਤਾ ਹੈ। ਦੋਸਤ ਦੇ ਨਾਲ ਆਪਸੀ ਮਿਹਨਤ ਰੰਗ ਲਿਆਈ ਹੈ। ਮਿਰਜਿਆ ਇੱਕ ਸਿਨੇਮਾਈ ਅਨੁਭਵ ਹੈ।
ਸੁਨੀਲ ਸ਼ੇਟੀ: ਹਰਸ਼ਵਰਧਨ, ਤੁਹਾਨੂੰ ਆਪਣੀ ਪਹਿਲੀ ਪ੍ਰਸਤੂਤੀ ਉੱਚੇ ਪੱਧਰ 'ਤੇ ਲੈ ਕੇ ਗਏ ਹਨ। ਮਿਰਜਿਆ ਇੱਕ ਬੈਂਚ ਮਾਰਕ ਹੈ।