ਅਦਾਕਾਰਾ ਦੀਪਿਕਾ ਪਾਦੁਕੋਣ ਹੁਣ ਬਾਲੀਵੁੱਡ ਦੀ ਕਾਮਯਾਬ ਅਦਾਕਾਰਾ ਹੈ ਅਤੇ ਜਲਦ ਹੀ ਹਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਹੈ। ਉਹਨਾਂ ਦੀ ਕਾਮਯਾਬੀ ਵੱਧਦੀ ਪ੍ਰਾਪਰਟੀ ਵਿੱਚ ਵੀ ਸਾਫ ਨਜ਼ਰ ਆ ਰਹੀ ਹੈ। ਖਬਰ ਹੈ ਕਿ ਦੀਪਿਕਾ ਨੇ ਹਾਲ ਹੀ ਵਿੱਚ ਆਪਣੇ ਪਿਤਾ ਪ੍ਰਕਾਸ਼ ਪਾਦੁਕੋਣ ਲਈ ਮੁੰਬਈ ਵਿੱਚ 40 ਕਰੋੜ ਰੁਪਏ ਦਾ ਫਲੈਟ ਖਰੀਦਿਆ ਹੈ।
ਇਹ ਫਲੈਟ ਉਸੇ ਬਿਲਡਿੰਗ ਵਿੱਚ ਹੈ, ਜਿਥੇ ਦੀਪਿਕਾ ਰਹਿੰਦੀ ਹੈ। ਦੀਪਿਕਾ ਦੇ ਪਿਤਾ ਨੂੰ ਇਹ ਸੁਸਾਈਟੀ ਬੇਹੱਦ ਪਸੰਦ ਆਈ ਸੀ। ਇਸ ਲਈ ਡਿੱਪੀ ਨੂੰ ਲੱਗਿਆ ਕਿ ਆਪਣੇ ਪਰਿਵਾਰ ਨੂੰ ਬੈਂਗਲੁਰੂ ਤੋਂ ਮੁੰਬਈ ਲਿਆਉਣ ਦਾ, ਇਸ ਤੋਂ ਵਧੀਆ ਕੁਝ ਬਹਾਨਾ ਹੋ ਹੀ ਨਹੀਂ ਸਕਦਾ।
ਹੁਣ ਦੀਪਿਕਾ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਮੁੰਬਈ ਵਿੱਚ ਰਹਿ ਸਕਦੀ ਹੈ।