Deepika Padukone, Ranveer Singh announce pregnancy: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਭਿਨੇਤਾ ਰਣਵੀਰ ਸਿੰਘ ਦੇ ਪ੍ਰਸ਼ੰਸਕਾਂ ਨਾਲ ਸਭ ਤੋਂ ਖਾਸ ਖੁਸ਼ਖਬਰੀ ਸਾਂਝੀ ਕੀਤੀ ਹੈ। ਦੀਪਿਕਾ-ਰਣਵੀਰ ਦੇ ਘਰ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ। ਦਰਅਸਲ, ਦੋਵੇਂ ਜਲਦ ਹੀ ਮਾਪੇ ਬਣਨ ਵਾਲੇ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ। ਦੀਪਿਕਾ ਦੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਪ੍ਰਸ਼ੰਸਕ ਉਤਸ਼ਾਹਿਤ ਹੋ ਗਏ ਹਨ। ਜੋੜੇ ਨੂੰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 








 


ਸਤੰਬਰ 'ਚ ਬੱਚੇ ਨੂੰ ਦੇਵੇਗੀ ਜਨਮ


ਪੋਸਟ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਹੱਥ ਜੋੜ ਕੇ ਅਤੇ ਨਜ਼ਰ ਨਾ ਲੱਗਣ ਵਾਲਾ ਇਮੋਜੀ ਪੋਸਟ ਕੀਤਾ ਹੈ। ਉਨ੍ਹਾਂ ਨੇ ਜੋ ਪੋਸਟਰ ਸ਼ੇਅਰ ਕੀਤਾ ਹੈ, ਉਸ 'ਚ ਲਿਖਿਆ ਹੈ- ਸਤੰਬਰ 2024, ਦੀਪਿਕਾ-ਰਣਵੀਰ। ਨਾਲ ਹੀ, ਇਸ ਫੋਟੋ 'ਤੇ ਬੱਚਿਆਂ ਦੇ ਕੱਪੜੇ, ਜੁੱਤੀਆਂ, ਗੁਬਾਰੇ ਦਰਸਾਏ ਗਏ ਹਨ, ਜੋ ਬਹੁਤ ਪਿਆਰੇ ਲੱਗ ਰਹੇ ਹਨ।


ਸੈਲੇਬਸ ਨੇ ਵਧਾਈ ਦਿੱਤੀ


ਦੀਪਿਕਾ ਦੇ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਸੈਲੇਬਸ ਤੋਂ ਲੈ ਕੇ ਫੈਨਜ਼ ਤੱਕ ਹਰ ਕੋਈ ਖੁਸ਼ੀ ਨਾਲ ਭਰ ਗਿਆ ਹੈ। ਹਰ ਕੋਈ ਉਸ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਵਿਕਰਾਂਤ ਮੇਸੀ ਨੇ ਲਿਖਿਆ- OMG... ਤੁਹਾਨੂੰ ਦੋਵਾਂ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਕ੍ਰਿਤੀ ਸੈਨਨ ਨੇ ਲਿਖਿਆ- OMG, ਤੁਹਾਨੂੰ ਦੋਵਾਂ ਨੂੰ ਵਧਾਈਆਂ। ਇਕ ਪ੍ਰਸ਼ੰਸਕ ਨੇ ਲਿਖਿਆ- ਬਹੁਤ ਖੁਸ਼, ਆਪਣਾ ਖਿਆਲ ਰੱਖੋ।



Read More: Anant -Radhika Pre Wedding: ਅੰਨਦਾਨ ਦੌਰਾਨ ਮਹਿਮਾਨਾਂ ਨੂੰ ਖਾਣਾ ਪਰੋਸਦੇ ਨਜ਼ਰ ਆਏ ਅਨੰਤ-ਰਾਧਿਕਾ, ਲਾੜਾ-ਲਾੜੀ ਨੇ ਦਿੱਤੇ ਖੂਬ ਪੋਜ਼


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।