ਸੁਰਖ਼ ਜੋੜੇ ‘ਚ ਪਤੀ ਰਣਵੀਰ ਨਾਲ ਤਿਰੁਪਤੀ ਬਾਲਾਜੀ ਪਹੁੰਚੀ ਦੀਪਿਕਾ, ਵੇਖੋ ਖੂਬਸੂਰਤ ਤਸਵੀਰਾਂ
ਇਸ ਤੋਂ ਇਲਾਵਾ ਰਣਵੀਰ ਸਿੰਘ ਵੀ ਇਸ ਖਾਸ ਦਿਨ ਲਈ ਖਾਸ ਅੰਦਾਜ਼ ‘ਚ ਤਿਆਰ ਹੋਏ। ਉਨ੍ਹਾਂ ਨੇ ਗੋਲਡਨ ਰੰਗ ਦੀ ਰਵਾਇਤੀ ਆਉਟਫਿੱਟ ਪਾਈ।
ਰਣਵੀਰ ਨੇ ਆਪਣੀ ਲੁਕ ਨਾਲ ਕੰਨਾਂ ‘ਚ ਕੁੰਡਲ ਤੇ ਲਾਲ ਰੰਗ ਦਾ ਖੂਬਸੂਰਤ ਦੁੱਪਟਾ ਪਾ ਕੰਪਲੀਟ ਕੀਤਾ।
ਸੁਰਫ਼ ਲਾਲ ਰੰਗ ਦੀ ਸਾੜੀ ‘ਚ ਦੀਪਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਖਾਸ ਮੌਕੇ ‘ਤੇ ਦੀਪਿਕਾ ਲਾਲ ਤੇ ਗੋਲਡਨ ਰੰਗ ਦੀ ਸਾੜੀ ਪਾਈ ਸੀ ਜਿਸ ‘ਤੇ ਜਰੀ ਦਾ ਕੰਮ ਹੋਇਆ ਸੀ। ਇਸ ਦੇ ਨਾਲ ਹੀ ਦੀਪਿਕਾ ਦੀ ਮੰਗ ‘ਚ ਸਿੰਧੂਰ ਤੇ ਹੱਥਾਂ ‘ਚ ਕੜੇ ਪਾਏ ਹਨ।
ਇਸ ਦੇ ਨਾਲ ਹੀ ਦੀਪਿਕਾ ਨੇ ਖੁਦ ਵੀ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਲਾਲ ਰੰਗ ਦੀ ਖੂਬਸੂਰਤ ਸਾੜੀ ਪਾਏ ਨਜ਼ਰ ਆ ਰਹੀ ਹੈ।
ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ।
ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਅੱਜ ਆਪਣੀ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਦਿਨ ਨੂੰ ਵਧੇਰੇ ਖਾਸ ਬਣਾਉਣ ਲਈ ਇਹ ਕੱਪਲ ਤਮਿਲਨਾਡੂ ਦੇ ਤਿਰੁਪਤੀ ਬਾਲਾਜੀ ਮੰਦਰ ‘ਚ ਪਹੁੰਚਿਆ ਹੈ।