ਦੀਪਿਕਾ-ਰਣਵੀਰ ਵਿਚਕਾਰ ਅਨਬਨ ?
ਏਬੀਪੀ ਸਾਂਝਾ | 18 Oct 2016 12:50 PM (IST)
ਲਵ ਬਰਡਸ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਪਿਛਲੇ ਦੋ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰਣਵੀਰ ਤਾਂ ਪਬਲਿਕ ਅੱਗੇ ਵੀ ਕਈ ਵਾਰ ਦੀਪਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਪਰ ਹੁਣ ਖਬਰ ਹੈ ਕਿ ਦੋਹਾਂ ਵਿੱਚ ਅਨਬਨ ਚਲ ਰਹੀ ਹੈ। ਰਣਵੀਰ ਦੀਪਿਕਾ ਤੋਂ ਕਿਸੇ ਗੱਲ ਨੂੰ ਲੈ ਕੇ ਖਫਾ ਹਨ। ਉਹ ਗੱਲ ਇਹ ਹੈ ਕਿ ਦੀਪਿਕਾ ਰਣਵੀਰ ਦੇ ਕੰਮ ਨੂੰ ਲੈ ਕੇ ਇੰਨੀ ਉਤਸ਼ਾਹਿਤ ਨਹੀਂ ਹੁੰਦੀ, ਜਿੰਨਾ ਰਣਵੀਰ ਹੁੰਦੇ ਹਨ। ਰਣਵੀਰ ਦੀਪਿਕਾ ਦੀ ਡੈਬਿਊ ਹਾਲੀਵੁੱਡ ਫਿਲਮ ਨੂੰ ਲੈ ਕੇ ਰੋਜ਼ ਕੁਝ ਨਾ ਕੁਝ ਟਵੀਟ ਕਰਦੇ ਹਨ, ਪਰ ਦੀਪਿਕਾ ਨੇ ਰਣਵੀਰ ਦੀ ਫਿਲਮ 'ਬੇਫਿਕਰੇ' ਦੇ ਟ੍ਰੇਲਰ ਦਾ ਕਿਤੇ ਜ਼ਿਕਰ ਵੀ ਨਹੀਂ ਕੀਤਾ। ਸੁਣਿਆ ਹੈ ਕਿ ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਵੀ ਹੋਇਆ ਹੈ। ਆਫ ਸਕਰੀਨ ਦਾ ਤਾਂ ਪਤਾ ਨਹੀਂ, ਪਰ ਆਨ ਸਕਰੀਨ ਜ਼ਰੂਰ ਇਹ ਦੋਵੇਂ ਫਿਰ ਤੋਂ ਫਿਲਮ 'ਪਦਮਾਵਤੀ' ਵਿੱਚ ਨਜ਼ਰ ਆਉਣਗੇ।