ਮੁੰਬਈ: ਆਲੀਆ-ਸ਼ਾਹਰੁਖ, ਰਣਬੀਰ-ਰਣਵੀਰ ਤੋਂ ਬਾਅਦ ਹੁਣ 'ਕਾਫੀ ਵਿਦ ਕਰਨ' 'ਤੇ ਸ਼ਾਹਿਦ ਕਪੂਰ ਤੇ ਦੀਪਿਕਾ ਪਾਦੂਕੋਣ ਪਹੁੰਚਣਗੇ। ਖਬਰ ਹੈ ਕਿ ਜਲਦ ਇਹ ਦੋਵੇਂ ਕਰਨ ਦੇ ਸ਼ੋਅ ਦਾ ਐਪੀਸੋਡ ਸ਼ੂਟ ਕਰਨਗੇ।

ਰਣਵੀਰ ਪਹਿਲਾਂ ਹੀ ਰਣਬੀਰ ਨਾਲ ਆ ਰਹੇ ਹਨ, ਸੋ ਦੀਪਿਕਾ ਕੋਲ ਪਾਰਟਨਰ ਦੀ ਕੋਈ ਚੌਇਸ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਦਮਾਵਤੀ ਕੋ-ਸਟਾਰ ਨੂੰ ਹੀ ਬੁਲਾ ਲਿਆ ਗਿਆ।



ਵੈਸੇ ਕਿਹਾ ਜਾ ਰਿਹਾ ਸੀ ਕਿ ਕਾਉਚ 'ਤੇ ਪਹਿਲਾਂ ਸ਼ਾਹਿਦ ਤੇ ਮੀਰਾ ਆਉਣ ਵਾਲੇ ਸਨ ਪਰ ਦੀਪਿਕਾ ਨਾਲ ਪਾਰਟਨਰ ਨਾ ਹੋਣ ਕਰਕੇ ਮੀਰਾ ਡਰੌਪ ਕਰ ਦਿੱਤੀ ਹੈ। ਦੋਹਾਂ ਨੂੰ ਇਕੱਠੇ ਵੇਖਣਾ ਕਾਫੀ ਦਿਲਚਸਪ ਹੋਵੇਗਾ।