Dhaakad OTT : ਬਾਲੀਵੁੱਡ ਕੁਈਨ ਕੰਗਨਾ ਰਣੌਤ ਦੀ ਫਿਲਮ 'ਧਾਕੜ' ਹਾਲ ਹੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਕੰਗਨਾ ਦੀ ਧਾਕੜ ਸੁਪਰ ਫਲਾਪ ਸਾਬਤ ਹੋਈ ਹੈ। ਇਹ ਫਿਲਮ ਪਹਿਲੇ ਦਿਨ ਬਹੁਤ ਘੱਟ ਕਮਾਈ ਕਰ ਸਕੀ। ਕੰਗਨਾ ਦਾ ਮੁਕਾਬਲਾ ਕਾਰਤਿਕ ਆਰੀਅਨ ਦੀ Bhool Bhulaiyaa 2 ਨਾਲ ਸੀ। Bhool Bhulaiyaa 2 ਨੇ Dhakad ਨੂੰ ਬਹੁਤ ਬੁਰੀ ਹਾਰ ਦਿੱਤੀ ਹੈ। ਧਾਕੜ ਦੇ ਫਲਾਪ ਹੋਣ ਤੋਂ ਬਾਅਦ, ਇਸ ਨੂੰ ਸਿਨੇਮਾਘਰਾਂ ਵਿੱਚ Bhool Bhulaiyaa 2 ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਫਿਲਮ ਦੇ ਫਲਾਪ ਹੋਣ ਨਾਲ ਮੇਕਰਸ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਹੁਣ ਫਿਰ ਤੋਂ ਵੱਡਾ ਝਟਕਾ ਲੱਗਾ ਹੈ। ਕੰਗਨਾ ਦੀ Dhakad ਓਟੀਟੀ ਅਤੇ ਸੈਟੇਲਾਈਟ ਰਾਈਟਸ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਹੈ।



ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਆਮਤੌਰ 'ਤੇ ਫਿਲਮਾਂ ਦੇ ਰਾਈਟਸ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਕ ਜਾਂਦੇ ਹਨ। OTT ਪਲੈਟਫਾਰਮ ਅਤੇ ਟੈਲੀਵਿਜ਼ਨ ਚੈਨਲ ਨੂੰ ਰਾਈਟਸ ਵੇਚਣ ਤੋਂ ਮਿਲੀ ਹੋਈ ਰਕਮ ਪ੍ਰੋਡਿਊਸਰ ਨੂੰ ਪ੍ਰੌਫਿਟ ਵਿੱਚ ਮਦਦ ਕਰਦੀ ਹੈ। ਧਾਕੜ ਦੀ ਗੱਲ ਕਰੀਏ ਤਾਂ ਮੇਕਰਸ ਨੇ ਇਸ ਉਮੀਦ ਵਿੱਚ ਇਸਦੀ ਰਿਲੀਜ਼ ਤੋਂ ਪਹਿਲਾਂ ਇਸਦੇ ਅਧਿਕਾਰ ਨਹੀਂ ਵੇਚੇ ਸਨ ਤਾਂਕਿ ਚੰਗੀ ਡੀਲ ਮਿਲ ਸਕੇ। ਇਸ ਕਾਰਨ ਫਿਲਮ ਵਿੱਚ ਓਟੀਟੀ ਪਾਰਟਨਰ ਅਤੇ ਸੈਟੇਲਾਈਟ ਪਾਰਟਨਰ ਬਾਰੇ ਨਹੀਂ ਦੱਸਿਆ ਗਿਆ ਸੀ।


ਨਹੀਂ ਮਿਲ ਰਿਹਾ ਕੋਈ OTT ਪਲੇਟਫਾਰਮ 
ਰਿਪੋਰਟ ਮੁਤਾਬਕ ਜਿਸ ਤਰ੍ਹਾਂ ਧਾਕੜ ਫਲਾਪ ਟਿਕਟ ਵਿੰਡੋ 'ਤੇ ਫਲੌਪ ਹੋਈ ਹਾ ਪ੍ਰੋਡਿਊਸਰ ਉਮੀਦ ਨਹੀਂ ਕਰ ਸਕਦੇ ਕਿ OTT ਅਤੇ ਸੈਟੇਲਾਈਟ ਲਈ ਚੰਗੇ ਪੈਸੇ ਮਿਲਣਗੇ। ਨਾਲ ਹੀ ਫਿਲਮ ਦਾ ਰਿਵਿਊ ਵੀ ਬਹੁਤ ਬੇਕਾਰ ਦਿੱਤਾ ਗਿਆ ਹੈ। ਇਹ ਇੱਕ ਅਡੱਲਟ ਫਿਲਮ ਹੈ ਤਾਂ ਇਸ ਨੂੰ ਟੀਵੀ ਪ੍ਰੀਮੀਅਰ ਲਈ ਰੀ-ਸਰਟੀਫਾਈਡ ਕੀਤਾ ਜਾਵੇਗਾ।



ਧਾਕੜ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਕੰਗਨਾ ਦੇ ਨਾਲ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਏ ਹਨ। ਇਹ ਐਕਸ਼ਨ-ਥ੍ਰਿਲਰ ਫਿਲਮ ਲਗਭਗ 100 ਕਰੋੜ ਦੇ ਬਜਟ 'ਚ ਬਣੀ ਹੈ ਅਤੇ ਬਾਕਸ ਆਫਿਸ 'ਤੇ 3 ਕਰੋੜ ਦਾ ਵੀ ਕਾਰੋਬਾਰ ਨਹੀਂ ਕਰ ਸਕੀ ਹੈ। 'ਧਾਕੜ' 2100 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ ਪਰ ਫਲਾਪ ਹੋਣ ਤੋਂ ਬਾਅਦ ਇਹ 250-300 ਸਕ੍ਰੀਨਜ਼ 'ਤੇ ਰਹਿ ਗਈ ਹੈ।