ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਅਤੇ ਪ੍ਰੇਮ ਚੋਪੜਾ ਹਸਪਤਾਲ 'ਚ ਦਾਖ਼ਲ ਹਨ। ਹਾਲ ਹੀ ਵਿੱਚ ਜਰੀਨ ਖਾਨ ਦੀ Prayer meet ਦੌਰਾਨ ਜਤਿੰਦਰ ਲੜਖੜਾ ਕੇ ਡਿੱਗ ਪਏ ਸਨ। ਕੁਝ ਸਮਾਂ ਪਹਿਲਾਂ ਹੀ ਵੈਟਰਨ ਅਦਾਕਾਰ ਸੰਜੇ ਖਾਨ ਦੀ ਪਤਨੀ ਜਰੀਨ ਖਾਨ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਇਲਾਵਾ ਸੁਲਕਸ਼ਨਾ ਪੰਡਿਤ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਸ ਸਭ ਕਾਰਨ ਫੈਨਾਂ 'ਚ ਬਾਲੀਵੁੱਡ ਦੇ ਦਿੱਗਜ਼ ਅਦਾਕਾਰਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੱਧ ਗਈ ਹੈ।

Continues below advertisement

ਧਰਮਿੰਦਰ 31 ਅਕਤੂਬਰ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਹਨ। ਸਾਂਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. (ICU) 'ਚ ਸ਼ਿਫ਼ਟ ਕੀਤਾ ਗਿਆ ਸੀ। ਅੱਜ ਧਰਮਿੰਦਰ ਦੀ ਤਬੀਅਤ ਹੋਰ ਖਰਾਬ ਹੋ ਗਈ, ਜਿਸ ਕਰਕੇ ਪੂਰਾ ਦਿਓਲ ਪਰਿਵਾਰ ਹਸਪਤਾਲ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੁਪਰਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਗੋਵਿੰਦਾ ਤੋਂ ਲੈ ਕੇ ਅਮੀਸ਼ਾ ਪਟੇਲ ਤੱਕ ਹਸਪਤਾਲ 'ਚ ਉਨ੍ਹਾਂ ਨੂੰ ਮਿਲਣ ਆਏ।

Continues below advertisement

ਪ੍ਰੇਮ ਚੋਪੜਾ ਵੀ ਹਸਪਤਾਲ 'ਚ ਦਾਖ਼ਲਅਦਾਕਾਰ ਪ੍ਰੇਮ ਚੋਪੜਾ ਨੂੰ ਅੱਜ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੀ.ਟੀ.ਆਈ. ਦੇ ਮੁਤਾਬਕ, 92 ਸਾਲਾਂ ਦੇ ਹੋ ਚੁੱਕੇ ਇਸ ਅਦਾਕਾਰ ਨੂੰ ਵਾਇਰਲ ਇਨਫੈਕਸ਼ਨ ਅਤੇ ਉਮਰ ਨਾਲ ਜੁੜੀਆਂ ਕੁਝ ਸਮੱਸਿਆਵਾਂ ਕਾਰਨ ਹਸਪਤਾਲ 'ਚ ਦਾਖ਼ਲ ਕਰਨਾ ਪਿਆ। ਲੀਲਾਵਤੀ ਹਸਪਤਾਲ ਦੇ ਡਾਕਟਰ ਜਲੀਲ ਪਾਰਕਰ ਨੇ ਪ੍ਰੇਮ ਚੋਪੜਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ, “ਉਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ ਅਤੇ ਨਾਲ ਹੀ ਵਾਇਰਲ ਇਨਫੈਕਸ਼ਨ ਵੀ ਹੋਇਆ ਸੀ, ਇਸ ਲਈ ਮੈਂ ਉਨ੍ਹਾਂ ਦੇ ਫੇਫੜਿਆਂ ਦਾ ਇਲਾਜ ਕਰ ਰਿਹਾ ਹਾਂ। ਉਹ ਆਈ.ਸੀ.ਯੂ. 'ਚ ਨਹੀਂ ਸਗੋਂ ਵਾਰਡ 'ਚ ਹਨ। ਉਹ 92 ਸਾਲ ਦੇ ਹਨ ਅਤੇ ਉਮਰ ਨਾਲ ਜੁੜੀਆਂ ਕੁਝ ਤਕਲੀਫ਼ਾਂ ਹਨ, ਜਿਸ ਕਰਕੇ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ। ਅਗਲੇ ਤਿੰਨ-ਚਾਰ ਦਿਨਾਂ ਵਿੱਚ ਉਹ ਠੀਕ ਹੋ ਜਾਣਗੇ ਅਤੇ ਘਰ ਵਾਪਸ ਚਲੇ ਜਾਣਗੇ।”

ਲੜਖੜਾ ਕੇ ਡਿੱਗੇ ਜਤਿੰਦਰ

ਬੀਤੇ ਦਿਨ ਅਦਾਕਾਰ ਸੰਜੇ ਖਾਨ ਦੀ ਪਤਨੀ ਜਰੀਨ ਖਾਨ ਦੀ ਅੰਤਿਮ ਪ੍ਰਾਥਨਾ ਰੱਖੀ ਗਈ ਸੀ, ਜਿਸ ਵਿੱਚ ਦਿੱਗਜ਼ ਅਦਾਕਾਰ ਜਤਿੰਦਰ ਵੀ ਸ਼ਾਮਲ ਹੋਏ ਸਨ। ਇਸ ਦੌਰਾਨ ਜਤਿੰਦਰ ਪੌੜੀ ਨਾਲ ਟਕਰਾ ਕੇ ਡਿੱਗ ਪਏ, ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਮੰਗ ਰਹੇ ਹਨ ਕਿ ਜਤਿੰਦਰ ਠੀਕ ਹੋਣ ਅਤੇ ਉਨ੍ਹਾਂ ਨੂੰ ਕੋਈ ਵੱਡੀ ਸੱਟ ਨਾ ਲੱਗੀ ਹੋਵੇ।