ਅਕਸਰ ਧਰਮਿੰਦਰ ਆਪਣੇ ਪਰਿਵਾਰ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਰਕਦੇ ਹਨ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਪ੍ਰਤੀ ਕਾਫੀ ਇਮੋਸ਼ਨਲ ਹਨ। ਹਾਲ ਹੀ ‘ਚ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਬੇਟੇ ਸੰਨੀ ਦਿਓਲ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਦੋਵਾਂ ‘ਚ ਜ਼ਬਰਦਸਤ ਬਾਉਂਡਿੰਗ ਨਜ਼ਰ ਆ ਰਹੀ ਹੈ।
ਧਰਮਿੰਦਰ ਨੇ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਲਿਖਿਆ, “ਖੂਬਸੂਰਤ ਲਮ੍ਹਾ,,, ਅਜਿਹਾ,,, ਹਰ,, ਪਿਓ-ਪੁੱਤਰ ‘ਚ,,, ਆਉਂਦਾ ਰਹੇ,,, ਆਉਂਦਾ ਹੀ ਰਹੇ”।
ਦੱਸ ਦਈਏ ਕਿ ਉਨ੍ਹਾਂ ਨੇ ਇੰਡਸਟਰੀ ‘ਚ 60 ਸਾਲ ਦਾ ਸਫਰ ਪੂਰਾ ਕੀਤਾ ਹੈ। ਹਾਲ ਹੀ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਦਾ ਵੀਡੀਓ ਟੂਰ ਵੀ ਕਰਵਾਇਆ। ਜਿੱਥੇ ਉਹ ਖੇਤ ‘ਚ ਮੈਥੀ ਦੇ ਪਰਾਂਠੇ ਖਾਦੇ ਨਜ਼ਰ ਆਏ ਸੀ। ਧਰਮਿੰਦਰ ਅਕਸਰ ਹੀ ਆਪਣੇ ਫਾਰਮ ਹਾਊਸ ਦੀ ਤਸਵੀਰਾਂ ਸ਼ੇਅਰ ਕਰਦੇ ਹਨ।