ਮੁੰਬਈ: ਬਾਲੀਵੁੱਡ ਇੰਡਸਟਰੀ 'ਚ ਕੰਮ ਕਰਨ ਵਾਲੇ ਸਿਤਾਰੇ ਅੱਜ ਸਫਲਤਾ ਤੇ ਪ੍ਰਸਿੱਧੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਨ੍ਹਾਂ 'ਚੋਂ ਇਕ ਨਾਂ ਦਿੱਗਜ ਅਭਿਨੇਤਾ ਧਰਮਿੰਦਰ (Dharmendra) ਦਾ ਵੀ ਹੈ, ਜਿਨ੍ਹਾਂ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਅੱਜ ਭਾਵੇਂ ਉਨ੍ਹਾਂ ਦਾ ਰੁਤਬਾ ਉੱਚਾ ਹੋਵੇ ਪਰ ਇੱਥੇ ਤੱਕ ਪਹੁੰਚਣ ਲਈ ਉਨ੍ਹਾਂ ਕਾਫੀ ਸੰਘਰਸ਼ ਕੀਤਾ ਹੈ। ਅਜਿਹੇ 'ਚ ਉਹ ਅਕਸਰ ਪ੍ਰਸ਼ੰਸਕਾਂ ਲਈ ਪ੍ਰੇਰਨਾ ਦੇਣ ਵਾਲੀਆਂ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਇਕ ਵਾਰ ਫਿਰ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ, ਧਰਮਿੰਦਰ ਨੇ ਆਪਣੇ ਨਾਲ ਜੁੜੀ ਇੱਕ ਪੁਰਾਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਜਿਸ ਨੂੰ ਦੇਖ ਕੇ ਲੋਕ 2 ਮਿੰਟ ਸੋਚਣ ਲਈ ਮਜਬੂਰ ਹੋ ਜਾਣਗੇ। ਇਸ ਤਸਵੀਰ 'ਚ ਧਰਮਿੰਦਰ ਟਰੇਨ ਦੇ ਅੰਦਰ ਕਿਸੇ ਦੀ ਜੇਬ 'ਤੇ ਹੱਥ ਮਾਰਦੇ ਨਜ਼ਰ ਆ ਰਹੇ ਹਨ। ਧਰਮਿੰਦਰ ਦੀ ਇਸ ਬਲੈਕ ਐਂਡ ਵ੍ਹਾਈਟ ਝਲਕ 'ਤੇ ਨਜ਼ਰ ਮਾਰੀਏ ਤਾਂ ਧਰਮ ਭਾਜੀ ਟਰੇਨ 'ਚ ਖੜ੍ਹੇ ਇੱਕ ਵਿਅਕਤੀ ਦੀ ਜੇਬ 'ਤੇ ਹੱਥ ਮਾਰਦੇ ਨਜ਼ਰ ਆ ਰਹੇ ਹਨ। ਲੋਕਲ ਟਰੇਨ ਦੀ ਰੇਲਿੰਗ ਫੜ ਕੇ, ਧਰਮਿੰਦਰ ਕੈਮਰੇ ਨੂੰ ਅੱਖ ਮਾਰ ਰਹੇ ਹਨ। https://www.instagram.com/p/
ਧਰਮਿੰਦਰ ਨੇ ਰੇਲ 'ਚ ਪਾਕੇਟ ਮਾਰਦਿਆਂ ਸ਼ੇਅਰ ਕੀਤੀ ਪੁਰਾਣੀ ਫੋਟੋ, ਕਿਹਾ- ਅਜਿਹਾ ਕਦੇ ਵੀ ਨਾ ਕਰਨਾ ਕਿਉਂਕਿ...
ਏਬੀਪੀ ਸਾਂਝਾ | shankerd | 27 Feb 2022 03:53 PM (IST)
ਬਾਲੀਵੁੱਡ ਇੰਡਸਟਰੀ 'ਚ ਕੰਮ ਕਰਨ ਵਾਲੇ ਸਿਤਾਰੇ ਅੱਜ ਸਫਲਤਾ ਤੇ ਪ੍ਰਸਿੱਧੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਨ੍ਹਾਂ 'ਚੋਂ ਇਕ ਨਾਂ ਦਿੱਗਜ ਅਭਿਨੇਤਾ ਧਰਮਿੰਦਰ (Dharmendra) ਦਾ ਵੀ ਹੈ, ਜਿਨ੍ਹਾਂ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ।
Dharmendra
Published at: 27 Feb 2022 03:53 PM (IST)