ਮੁੰਬਈ: ਬਾਲੀਵੁੱਡ ਐਕਟਰ ਧਰਮਿੰਦਰ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕ੍ਰਿਕਟਰ ਮੁਹੰਮਦ ਸਿਰਾਜ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਸਿਰਾਜ ਨੂੰ ਆਪਣੇ ਪਿਤਾ ਦੀ ਕਬਰ 'ਤੇ ਵੇਖਿਆ, ਤਾਂ ਉਹ ਭਾਵੁਕ ਹੋ ਗਏ।

ਆਪਣੇ ਟਵਿੱਟਰ 'ਤੇ ਸਿਰਾਜ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਸਿਰਾਜ ਤੁਹਾਨੂੰ ਪੂਰਾ ਭਾਰਤ ਪਿਆਰ ਕਰਦਾ ਹੈ। ਨਾਜ਼ ਹੈ ਤੁਹਾਡੇ 'ਤੇ, ਦਿਲ 'ਤੇ ਵਾਲਿਦ ਦੀ ਮੌਤ ਦੇ ਸਦਮੇ ਲਏ, ਤੁਸੀਂ ਵਤਨ ਦੀ ਸ਼ਾਨ ਲਈ ਮੈਚ ਖੇਡਦੇ ਰਹੇ। ਅਤੇ ਜੀਤ ਵਤਨ ਦਾ ਨਾਂ ਦਰਜ ਕਰਕੇ ਵਾਪਸੀ ਕੀਤੀ। ਕੱਲ੍ਹ, ਤੁਹਾਨੂੰ ਆਪਣੇ ਪਿਤਾ ਦੀ ਕਬਰ 'ਤੇ ਦੇਖ ਕੇ, ਮੇਰਾ ਦਿਲ ਭਰ ਗਿਆ। ਉਨ੍ਹਾਂ ਨੂੰ ਜੰਨਤ ਨਸੀਬ ਹੋਵੇ!"


ਦੱਸ ਦਈਏ ਕਿ ਗਾਬਾ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਵਿੱਚ ਮੁਹੰਮਦ ਸਿਰਾਜ ਨੇ ਮਹੱਤਵਪੂਰਣ ਭੂਮਿਕਾ ਨਿਭਾਈ। ਸਿਰਾਜ ਦੇ ਪਿਤਾ ਮੁਹੰਮਦ ਗੌਸ ਦੀ 20 ਨਵੰਬਰ ਨੂੰ ਮੌਤ ਹੋ ਗਈ ਸੀ, ਪਰ ਉਹ ਉਸ ਸਮੇਂ ਭਾਰਤੀ ਟੀਮ ਨਾਲ ਆਸਟਰੇਲੀਆ ਦੌਰੇ 'ਤੇ ਸੀ। ਇਸ ਕਾਰਨ ਉਹ ਆਪਣੇ ਪਿਤਾ ਦੇ ਅੰਤਮ ਸੰਸਕਾਰ ਲਈ ਭਾਰਤ ਵਾਪਸ ਨਹੀਂ ਆ ਸਕਿਆ। ਆਸਟਰੇਲੀਆ ਤੋਂ ਵਾਪਸ ਪਰਤਣ 'ਤੇ ਉਹ ਸਿੱਧਾ ਆਪਣੇ ਪਿਤਾ ਦੀ ਕਬਰ 'ਤੇ ਪਹੁੰਚੇ ਅਤੇ ਨਮ ਅੱਖਾਂ ਨਾਲ ਆਪਣੇ ਮ੍ਰਿਤਕ ਪਿਤਾ ਨੂੰ ਸ਼ਰਧਾਂਜਲੀ ਦਿੱਤੀ।

ਲੋਕ ਸਿਰਾਜ ਦੀਆਂ ਤਸਵੀਰਾਂ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ। ਸਾਰਾ ਦੇਸ਼ ਸਿਰਾਜ 'ਤੇ ਮਾਣ ਜ਼ਾਹਰ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀ ਲੋਕ ਉਸ ਨਾਲ ਦੁੱਖ ਦੀ ਘੜੀ ਵਿਚ ਖੜੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ:

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904