ਮੁੰਬਈ: ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ‘ਚ ਸ਼ੁਮਾਰ ਧਰਮਿੰਦਰ ਆਪਣੇ ਫਾਰਮ ਹਾਊਸ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਜਦੋਂ ਵੀ ਕੋਈ ਰੁੱਖ ਉਨ੍ਹਾਂ ਨੂੰ ਫੁੱਲ ਜਾਂ ਫਲ ਦਿੰਦਾ ਹੈ ਤਾਂ ਉਹ ਇਸ ਨੂੰ ਵੀਡੀਓ ਰਾਹੀਂ ਆਪਣੇ ਫੈਨਸ ਨਾਲ ਸਾਂਝਾ ਕਰਦੇ ਹਨ। ਧਰਮਿੰਦਰ ਦੇ ਫਾਰਮ ਹਾਊਸ ‘ਚ ਹੁਣ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ ਉਸਦੇ ਬਾਗ਼ ਵਿਚ ਅੰਬ ਦੇ ਇੱਕ ਛੋਟੇ ਰੁੱਖ ‘ਤੇ ਫਲ ਲੱਗੇ ਹਨ। ਧਰਮਿੰਦਰ ਨੇ ਇਸ ਦੀ ਵੀਡੀਓ ਬਣਾ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ, ਇਸ ਰੁੱਖ ਦੇ ਪਿੱਛੇ ਦੀ ਕਹਾਣੀ ਵੀ ਦੱਸੀ ਗਈ ਹੈ।
ਧਰਮਿੰਦਰ ਨੇ ਵੀਡੀਓ ਵਿੱਚ ਕਿਹਾ, "ਕੁਦਰਤ ਸਾਨੂੰ ਕੀ ਤੋਹਫ਼ਾ ਦਿੰਦੀ ਹੈ। ਵੇਖੋ, ਇੱਕ ਛੋਟੇ ਅੰਬ ਦੇ ਰੁੱਖ 'ਤੇ 4-5 ਅੰਬ ਲਾਏ ਗਏ ਹਨ। ਇਹ ਤੋਹਫ਼ਾ ਮੇਰੇ ਇੱਕ ਪਿਆਰੇ ਦੋਸਤ ਨੇ ਮੈਨੂੰ ਦਿੱਤਾ ਸੀ।" ਧਰਮਿੰਦਰ ਨੇ ਵੀਡੀਓ ਵਿੱਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ 'ਤੇ ਵੀ ਗੱਲ ਕੀਤੀ ਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ,"ਇਹੀ ਜਿੰਦਗੀ...ਇਹੀ ਆਰਾਮਦਾਇਕ...ਇੱਥੇ ਹੀ ਤੁਹਾਡੇ ਨਾਲ ਗੱਲ ਵੀ ਹੋ ਜਾਂਦੀ ਹੈ... ਜਿਉਂਦੇ ਰਹੋ ... ਖੁਸ਼ ਰਹੋ ... ਖਿਆਲ ਰੱਖੋ ... ਲਵ ਯੂ।" ਇਸ ਵੀਡੀਓ ਨੂੰ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904