ਸੁਸ਼ਾਂਤ ਦੀ ਗਰਲਫ੍ਰੈਂਡ ਰਿਆ ਨੂੰ ਮਿਲ ਰਹੀਆਂ ਰੇਪ ਤੇ ਮਰਡਰ ਦੀਆਂ ਧਮਕੀਆਂ
ਏਬੀਪੀ ਸਾਂਝਾ | 16 Jul 2020 03:30 PM (IST)
ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੂੰ ਸੋਸ਼ਲ ਮੀਡੀਆ 'ਤੇ ਰੇਪ ਤੇ ਮਰਡਰ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰਿਆ ਨੇ ਇੱਕ ਸਕਰੀਨਸ਼ੌਟ ਸਾਂਝਾ ਕੀਤਾ, ਜਿਸ ਵਿੱਚ ਉਸ ਨੂੰ ਰੇਪ ਤੇ ਮਰਡਰ ਕਰਨ ਦੀ ਧਮਕੀ ਦਿੱਤੀ ਗਈ ਹੈ।
ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੂੰ ਸੋਸ਼ਲ ਮੀਡੀਆ 'ਤੇ ਰੇਪ ਤੇ ਮਰਡਰ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰਿਆ ਨੇ ਇੱਕ ਸਕਰੀਨਸ਼ੌਟ ਸਾਂਝਾ ਕੀਤਾ, ਜਿਸ ਵਿੱਚ ਉਸ ਨੂੰ ਰੇਪ ਤੇ ਮਰਡਰ ਕਰਨ ਦੀ ਧਮਕੀ ਦਿੱਤੀ ਗਈ ਹੈ। ਰਿਆ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਇੱਕ ਮਹੀਨੇ ਤੱਕ ਕੋਈ ਵੀ ਪੋਸਟ ਸੋਸ਼ਲ ਮੀਡੀਆ 'ਤੇ ਨਹੀਂ ਪਾਈ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸੁਸ਼ਾਂਤ ਦੀ ਯਾਦ 'ਚ ਆਪਣੇ ਜਜ਼ਬਾਤ ਸਾਂਝੇ ਕੀਤੇ ਸੀ। ਹਾਲਾਂਕਿ ਰਿਆ ਸੁਸ਼ਾਂਤ ਦੀ ਮੌਤ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ, ਜਿਸ ਦਾ ਉਸ ਨੇ ਅਜੇ ਤੱਕ ਕੋਈ ਵੀ ਰੀਏਅਕਸ਼ਨ ਸੋਸ਼ਲ ਮੀਡੀਆ 'ਤੇ ਨਹੀਂ ਦਿੱਤਾ ਸੀ, ਪਰ ਅਖੀਰ ਹੁਣ ਰੇਪ ਤੇ ਧਮਕੀਆਂ ਵਾਲੇ ਮੈਸੇਜ ਸ਼ੇਅਰ ਕਰ ਰਿਆ ਨੇ ਆਪਣਾ ਗੁੱਸਾ ਜਾਹਰ ਕੀਤਾ ਹੈ। ਮਿਊਜ਼ਿਕ ਸੈਂਸੇਸ਼ਨ ਬੀ ਪ੍ਰੈਕ ਬਣੇ ਪਾਪਾ, ਬੇਟੇ ਦਾ ਹੋਇਆ ਜਨਮ ਰਿਆ ਨੇ ਲਿਖਿਆ, “ਮੈਂ ਕਾਫ਼ੀ ਸਮੇਂ ਤੋਂ ਚੁੱਪ ਰਹੀ ਪਰ ਮੈਨੂੰ ਕਿਹਾ ਜਾ ਰਿਹਾ ਹੈ ਕਿ ਜੇ ਮੈਂ ਖੁਦਕੁਸ਼ੀ ਨਹੀਂ ਕਰਦੀ ਤਾਂ ਮੇਰੇ ਨਾਲ ਬਲਾਤਕਾਰ ਕੀਤਾ ਜਾਵੇਗਾ ਅਤੇ ਮੇਰਾ ਕਤਲ ਕਰ ਦਿੱਤਾ ਜਾਵੇਗਾ ਪਰ ਮਨੂੰ ਰਾਊਤ, ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੰਨੀ ਗੰਭੀਰ ਗੱਲ ਕਹੀ ਹੈ? ਇਹ ਵੀ ਇੱਕ ਜੁਰਮ ਹੈ। ਕਾਨੂੰਨ ਅਨੁਸਾਰ, ਕਿਸੇ ਨੂੰ ਵੀ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ। ਇਸ ਕਿਸਮ ਦਾ ਸ਼ੋਸ਼ਣ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਸ ਬਹੁਤ ਹੋ ਗਿਆ।" ਕੋਰੋਨ ਨਾਲ ਜੂਝ ਰਹੇ ਅਮਿਤਾਭ ਬੱਚਨ ਸਮੇਤ ਪੂਰੇ ਪਰਿਵਾਰ ਦੀ ਸਹਿਤ 'ਚ ਹੋ ਰਿਹਾ ਸੁਧਾਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ