'ਮੈਂ ਭਾਵੁਕ ਹਾਂ ਤੇ ਆਪਣੀ ਪਤਨੀ ਮੀਰਾ ਦਾ ਕਿਵੇਂ ਧੰਨਵਾਦ ਕਰਾਂ, ਜੋ ਦਰਦ ਉਸ ਨੇ 9 ਮਹੀਨੇ ਸਿਹਾ ਹੈ ਉਹ ਇਕ ਮਾਂ ਹੀ ਸਹਿ ਸਕਦੀ ਹੈ ਤੇ ਮੈਂ ਉਹ ਦਿਨ ਕਦੇ ਨਹੀਂ ਭੁੱਲ ਸਕਦਾ ਜਦ ਮੈਨੂੰ ਇਹ ਖੁਸ਼ ਖ਼ਬਰੀ ਮਿਲੀ। ਮੈਂ ਵਾਅਦਾ ਕਰਦਾ ਹਾਂ ਕਿ ਹਰ ਜਿੰਮੇਦਾਰੀ 'ਚ ਮੈਂ ਸਾਥ ਨਿਭਾਵਾਂਗਾ। ਨਾਨਕੇ ਦਾਦਕਿਆਂ ਚਾਚੇ ਮਾਸੀਆਂ ਸਭ ਨੂੰ ਵਧਾਈਆਂ।'-
ਮਿਊਜ਼ਿਕ ਸੈਂਸੇਸ਼ਨ ਬੀ ਪ੍ਰੈਕ ਬਣੇ ਪਾਪਾ, ਬੇਟੇ ਦਾ ਹੋਇਆ ਜਨਮ
ਏਬੀਪੀ ਸਾਂਝਾ | 16 Jul 2020 03:00 PM (IST)
ਬੀ ਪ੍ਰੈਕ ਨੇ ਆਪਣੀ ਜ਼ਿੰਦਗੀ ਦਾ ਖਾਸ ਪੱਲ ਸਭ ਨਾਲ ਸਾਂਝਾ ਕੀਤਾ ਹੈ। ਬੀ ਪ੍ਰੈਕ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਦੱਸਿਆ ਕਿ ਉਹ ਪਾਪਾ ਬਣ ਗਏ ਹਨ।
ਪੰਜਾਬੀ ਕਲਾਕਾਰਾਂ ਵਿੱਚੋਂ ਕਾਫੀ ਘੱਟ ਅਜਿਹੇ ਹਨ ਜੋ ਆਪਣੀ ਪਰਸਨਲ ਜ਼ਿੰਦਗੀ ਦੀਆਂ ਗੱਲਾਂ ਆਪਣੇ ਫੈਨਸ ਨਾਲ ਸਾਂਝੀਆਂ ਕਰਦੇ ਹਨ ਪਰ ਜਿਹੜੇ ਆਪਣੀ ਜ਼ਿੰਦਗੀ ਨੂੰ ਖੁੱਲ੍ਹੀ ਕਿਤਾਬ ਵਾਂਗ ਰੱਖਦੇ ਹਨ। ਉਹ ਸਭ ਖਾਸ ਚੀਜ਼ਾਂ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਦੇ ਹਨ ਤੇ ਹੁਣ ਬੀ ਪ੍ਰੈਕ ਨੇ ਆਪਣੀ ਜ਼ਿੰਦਗੀ ਦਾ ਖਾਸ ਪੱਲ ਸਭ ਨਾਲ ਸਾਂਝਾ ਕੀਤਾ ਹੈ। ਬੀ ਪ੍ਰੈਕ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਦੱਸਿਆ ਕਿ ਉਹ ਪਾਪਾ ਬਣ ਗਏ ਹਨ। ਆਪਣੀ ਪੋਸਟ 'ਚ ਬੀ ਪ੍ਰੈਕ ਨੇ ਲਿਖਿਆ, ਕੋਰੋਨ ਨਾਲ ਜੂਝ ਰਹੇ ਅਮਿਤਾਭ ਬੱਚਨ ਸਮੇਤ ਪੂਰੇ ਪਰਿਵਾਰ ਦੀ ਸਹਿਤ 'ਚ ਹੋ ਰਿਹਾ ਸੁਧਾਰ ਬਹੁਤ ਘੱਟ ਅਜਿਹੇ ਕਲਾਕਾਰ ਹਨ ਜੋ ਅਜਿਹੀਆਂ ਖੁਸ਼ੀਆਂ ਸਭ ਨਾਲ ਸਾਂਝਾ ਕਰਦੇ ਹਨ ਤੇ ਇਨ੍ਹਾਂ 'ਚ ਗਿੱਪੀ ਗਰੇਵਾਲ, ਸਿੱਪੀ ਗਿੱਲ, ਹੈਪੀ ਰਾਏਕੋਟੀ ਵਰਗੇ ਕਲਾਕਾਰਾਂ ਦੇ ਨਾਮ ਸ਼ਾਮਲ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ