ਨਵੀਂ ਦਿੱਲੀ: ਪ੍ਰੋਫਿਟ ਬੁਕਿੰਗ ਕਾਰਨ ਵੀਰਵਾਰ ਨੂੰ ਸੋਨਾ ਤੇ ਚਾਂਦੀ ਦੋਵੇਂ ਗਿਰਾਵਟ ਆਈ। ਵੀਰਵਾਰ ਨੂੰ ਸ਼ੇਅਰਾਂ ਵਿੱਚ ਵੀ ਵਾਧਾ ਵੇਖਿਆ ਗਿਆ। ਇਸ ਵਿੱਚ ਵੀ ਸੋਨੇ ਤੇ ਚਾਂਦੀ ਵੱਲ ਨਿਵੇਸ਼ਕਾਂ ਦਾ ਰੁਝਾਨ ਘੱਟ ਸੀ। ਵੀਰਵਾਰ ਨੂੰ ਫਿਊਚਰਜ਼ ਮਾਰਕੀਟ ਵਿੱਚ ਸੋਨੇ ਦੀ ਕੀਮਤ 0.08 ਫੀਸਦ ਯਾਨੀ 39 ਰੁਪਏ ਦੀ ਗਿਰਾਵਟ ਨਾਲ 49,120 ਰੁਪਏ ਪ੍ਰਤੀ 10 ਗ੍ਰਾਮ ਰਹੀ ਗਈ। ਇਸ ਦੇ ਨਾਲ ਹੀ ਚਾਂਦੀ ਦੀ ਗਿਰਾਵਟ 0.13 ਪ੍ਰਤੀਸ਼ਤ ਯਾਨੀ 68 ਰੁਪਏ ਦਰਜ ਕੀਤੀ ਗਈ ਤੇ ਇਹ 52,990 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਦਿੱਲੀ ‘ਚ ਸੋਨੇ ਦੀਆਂ ਕੀਮਤਾਂ 50 ਹਜ਼ਾਰ ਤੋਂ ਪਾਰ:

ਐਚਡੀਐਫਸੀ ਸਿਕਿਓਰਟੀਜ਼ ਮੁਤਾਬਕ ਬੁੱਧਵਾਰ ਨੂੰ ਦਿੱਲੀ ਦੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 244 ਰੁਪਏ ਚੜ੍ਹ ਕੇ 50,230 ਰੁਪਏ ਪ੍ਰਤੀ 10 ਗ੍ਰਾਮ ਰਹੀ। ਚਾਂਦੀ 673 ਰੁਪਏ ਚੜ੍ਹ ਕੇ 54,200 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

ਬੁੱਧਵਾਰ ਨੂੰ ਸੋਨਾ ਗਲੋਬਲ ਬਾਜ਼ਾਰ ‘ਚ 1800 ਡਾਲਰ ਪ੍ਰਤੀ ਔਂਸ ਤੋਂ ਉੱਪਰ ਸੀ। ਕੋਰੋਨਾਵਾਇਰਸ ਸੰਕਰਮਣ ਤੇ ਚੀਨ-ਅਮਰੀਕਾ ਵਪਾਰ ਯੁੱਧ ਕਾਰਨ ਸੋਨਾ ਵਧੇਰੇ ਮਹਿੰਗਾ ਹੋ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਪਾਟ ਸੋਨੇ ਨੇ ਥੋੜੀ ਤਬਦੀਲੀ ਦਿਖਾਈ ਤੇ 1810.33 ਡਾਲਰ 'ਤੇ ਪਹੁੰਚ ਗਿਆ। ਅਮਰੀਕਾ ਵਿੱਚ ਗੋਲਡ ਫਿਊਚਰ ਦੀ ਕੀਮਤ 1814.20 ਡਾਲਰ ਪ੍ਰਤੀ ਔਂਸ ਰਹੀ।

ਦੁਨੀਆ ਭਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧੇ ਦੇ ਟ੍ਰੈਂਡ ਨਜ਼ਰ ਆ ਰਹੇ ਹਨ। ਘਟਦੀ ਆਰਥਿਕ ਗਤੀਵਿਧੀ ਦੇ ਯੁੱਗ ਵਿੱਚ ਕੀਮਤੀ ਧਾਤਾਂ ਦੀ ਕੀਮਤ ਵਿੱਚ ਹੋਰ ਵਾਧਾ ਦਰਜ ਕੀਤਾ ਜਾ ਸਕਦਾ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904