ਨਵੀਂ ਦਿੱਲੀ: ਘਰੇਲੂ ਸ਼ੇਅਰ ਬਜ਼ਾਰ 'ਚ ਅੱਜ ਤੇਜ਼ੀ ਦੇ ਨਾਲ ਕਾਰੋਬਾਰ ਦੇਖਿਆ ਜਾ ਰਿਹਾ ਹੈ। ਹਾਲਾਂਕਿ ਤੇਜ਼ੀ ਬਹੁਤ ਜ਼ਿਆਦਾ ਨਹੀਂ ਹੈ ਪਰ ਨਿਵੇਸ਼ਕਾਂ ਦਾ ਸੈਂਟੀਮੈਂਟ ਤੇਜ਼ੀ ਵੱਲ ਬਣਿਆ ਹੋਇਆ ਹੈ। ਸਟੌਕ ਮਾਰਕੀਟ ਸ਼ੁਰੂਆਤ 'ਚ ਤਾਂ ਕਰੀਬ 75 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ ਪਰ ਹੁਣ ਇਸ 'ਚ ਬੜਤ ਦੇ ਨਾਲ ਟ੍ਰੇਡ ਹੁੰਦਾ ਦੇਖਿਆ ਜਾ ਰਿਹਾ ਹੈ।
ਬੀਐਸਈ ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੇਕਸ 124.34 ਅੰਕ ਯਾਨੀ 0.34 ਫੀਸਦ ਦੀ ਤੇਜ਼ੀ ਨਾਲ 36,176 'ਤੇ ਕਾਰੋਬਾਰ ਕਰ ਰਿਹਾ ਸੀ ਤੇ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 12.00 ਅੰਕ ਯਾਨੀ 0.11 ਫੀਸਦ ਤੇਜ਼ੀ ਨਾਲ 10,630.20 'ਤੇ ਟ੍ਰੇਡ ਕਰ ਰਿਹਾ ਸੀ।
16 ਜੁਲਾਈ ਤੋਂ 31 ਤਕ ਰਹੇਗਾ ਲੌਕਡਾਊਨ, ਜਾਣੋ ਕੀ ਕੁਝ ਰਹੇਗਾ ਬੰਦ?
ਕੋਰੋਨਾ ਵੈਕਸੀਨ ਦਾ ਨਤੀਜਾ ਅੱਜ! ਸਫ਼ਲ ਪਰੀਖਣ ਦੀ ਉਮੀਦ
ਟਵਿਟਰ ਸੁਰੱਖਿਆ 'ਚ ਵੱਡੀ ਸੰਨ੍ਹ! ਬਰਾਕ ਓਬਾਮਾ ਸਣੇ ਕਈ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ
ਹਾਲਾਂਕਿ ਬੈਂਕ ਸ਼ੇਅਰਾਂ 'ਚ ਗਿਰਾਵਟ ਦੀ ਵਜ੍ਹਾ ਨਾਲ ਬੈਂਕ ਨਿਫਟੀ 'ਚ ਲਾਲ ਨਿਸ਼ਾਨ 'ਚ ਕਾਰੋਬਾਰ ਦੇਖਿਆ ਜਾ ਰਿਹਾ ਹੈ। ਬੈਂਕ ਨਿਫਟੀ 'ਚ 261.90 ਅੰਕ ਯਾਨੀ 1.23 ਫੀਸਦ ਦੀ ਗਿਰਾਵਟ ਨਾਲ 21,078.85 'ਤੇ ਕਾਰੋਬਾਰ ਕਰ ਰਿਹਾ ਹੈ।
ਅਮਰੀਕਾ 'ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ
ਭਾਰਤ-ਚੀਨ ਤਣਾਅ ਬਰਕਰਾਰ! ਲੱਦਾਖ 'ਚ ਪਿੱਛੇ ਨਹੀਂ ਹਟ ਰਿਹਾ ਚੀਨ
ਨਿਫਟੀ ਦੇ ਚੜ੍ਹਨ ਵਾਲੇ ਸ਼ੇਅਰਾਂ 'ਚ ਇੰਫੋਸਿਸ 10 ਫੀਸਦ, ਐਚਸੀਐਲ ਟੇਕ 5.70 ਫੀਸਦ, ਟੈਕ ਮਹਿੰਦਰਾ 3.34 ਫੀਸਦ, ਟੀਸੀਐਸ 2.51 ਫੀਸਦ ਤੇ ਡਾ.ਰੈਡੀਜ਼ ਵੀ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ