ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਬਿਹਾਰ ਸਰਕਾਰ ਨੇ ਪੂਰੇ ਸੂਬੇ 'ਚ ਫਿਰ ਤੋਂ ਸਰਕਾਰੀ ਦਫ਼ਤਰਾਂ 'ਚ ਕੁਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਦੁਕਾਨਾਂ, ਧਾਰਮਿਕ ਸਥਾਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਹ ਪੂਰਨ ਬੰਦ ਪੂਰੇ ਸੂਬੇ 'ਚ 16 ਜੁਲਾਈ ਤੋਂ ਲੈਕੇ 31 ਜੁਲਾਈ ਤਕ ਲਾਗੂ ਰਹੇਗਾ।
ਬਿਹਾਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਮੰਗਲਵਾਰ ਜਾਰੀ ਹੁਕਮਾਂ 'ਚ ਕਿਹਾ ਗਿਆ ਕਿ ਹੈ ਕੋਵਿਡ-19 ਦੇ ਵਧਣ ਦੇ ਕਾਰਨ ਪਾਬੰਦੀ ਲਾਈ ਜਾ ਰਹੀ ਹੈ। ਪਟਨਾ ਸਮੇਤ ਕਈ ਜ਼ਿਲ੍ਹਿਆਂ 'ਚ ਪਹਿਲਾਂ ਤੋਂ ਹੀ ਇਹ ਪਾਬੰਦੀ ਲਾਗੂ ਹੈ। ਇਸ ਦੌਰਾਨ ਮਾਲ ਢੋਹਣ ਵਾਲੇ ਵਾਹਨ ਚੱਲਦੇ ਰਹਿਣਗੇ।
ਕੋਰੋਨਾ ਵੈਕਸੀਨ ਦਾ ਨਤੀਜਾ ਅੱਜ! ਸਫ਼ਲ ਪਰੀਖਣ ਦੀ ਉਮੀਦ
ਟਵਿਟਰ ਸੁਰੱਖਿਆ 'ਚ ਵੱਡੀ ਸੰਨ੍ਹ! ਬਰਾਕ ਓਬਾਮਾ ਸਣੇ ਕਈ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ
ਜਿਹੜੇ ਸਥਾਨਾਂ 'ਤੇ ਜ਼ਿਆਦਾ ਵਾਇਰਸ ਫੈਲਣ ਦੀ ਸੰਭਾਵਨਾ ਸੀ, ਉਨ੍ਹਾਂ ਖੇਤਰਾਂ ਨੂੰ ਲੌਕਡਾਊਨ ਦੇ ਦਾਇਰੇ 'ਚ ਲਿਆਂਦਾ ਗਿਆ ਹੈ। ਖੇਤੀ ਕਾਰਜ, ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਨਿਰਮਾਣ ਗਤੀਵਿਧੀਆਂ, ਉਦਯੋਗਿਕ ਗਤੀਵਿਧੀਆਂ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦਿਆਂ ਹੋਇਆਂ ਜਾਰੀ ਰਹਿਣਗੀਆਂ।
ਅਮਰੀਕਾ 'ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ
ਭਾਰਤ-ਚੀਨ ਤਣਾਅ ਬਰਕਰਾਰ! ਲੱਦਾਖ 'ਚ ਪਿੱਛੇ ਨਹੀਂ ਹਟ ਰਿਹਾ ਚੀਨ
ਜ਼ਰੂਰੀ ਸੇਵਾਵਾਂ ਜਿਵੇਂ ਕਿ ਕਰਿਆਨੇ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਡੇਅਰੀ ਨਾਲ ਸਬੰਧਤ ਸਥਾਨ, ਪੈਟਰੋਲ ਪੰਪ ਤੇ ਸੀਐਨਜੀ ਸਟੇਸ਼ਨ, ਬੈਂਕਿੰਗ ਅਤੇ ਏਟੀਐਮ, ਪੋਸਟ ਆਫਿਸ, ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਆਦਿ ਸੇਵਾਵਾਂ ਲੌਕਡਾਊਨ ਤੋਂ ਬਾਹਰ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ