ਨਵੀਂ ਦਿੱਲੀ: ਪਹਿਲੀ ਵਾਰ ਏਜੀਐਮ ਨਵੇਂ ਵਰਚੁਅਲ ਪਲੇਟਫਾਰਮ Jio Meet ਰਾਹੀਂ ਕੀਤੀ ਗਈ। ਇਸ ਵਿੱਚ JIO TV+ ਤੇ Jio Glass ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ ਜੀਓ ਨੇ ਦੇਸ਼ ਨੂੰ ਬਿਹਤਰ 5ਜੀ ਇੰਟਰਨੈੱਟ ਸਪੀਡ ਦੇਣ ਲਈ ਗੂਗਲ ਨਾਲ ਹੱਥ ਮਿਲਾਇਆ ਹੈ।


Jio Glass ਯੂਜ਼ਰਸ ਨੂੰ ਸਭ ਤੋਂ ਵਧੀਆ ਮਿਕਸਡ ਰਿਐਲਟੀ ਸੇਵਾਵਾਂ ਪ੍ਰਦਾਨ ਕਰਦਾ ਹੈ। Jio Glass ਜ਼ਰੀਏ ਅਧਿਆਪਕ ਤੇ ਵਿਦਿਆਰਥੀ 3D ਵਰਚੂਅਲ ਰੂਮ ਦਾ ਲਾਭ ਲੈ ਸਕਦੇ ਹਨ। ਜੀਓ ਮਿਕਸਡ ਰਿਐਲਟੀ ਦੇ ਜ਼ਰੀਏ ਰੀਅਲ ਟਾਈਮ ਵਿੱਚ ਹੋਲੋਗ੍ਰਾਫਿਕ ਕਲਾਸਾਂ ਚਲਾ ਸਕਦੇ ਹਨ। ਆਡੀਓ ਲਈ ਇਸ ਵਿਚ ਇੱਕ ਪਰਸਨਲਾਇਜ਼ਡ ਆਡੀਓ ਸਿਸਟਮ ਹੈ, ਜਿਸ ਵਿੱਚ ਕਿਸੇ ਵੀ ਕਿਸਮ ਦੀਆਂ ਉਪਕਰਣਾਂ ਨੂੰ ਜੋੜਨ ਦੀ ਜ਼ਰੂਰਤ ਨਹੀਂ। ਇਹ ਸਿਸਟਮ ਸਾਰੇ ਆਡੀਓ ਫਾਰਮੈਟਾਂ ਦਾ ਸਮਰਥਨ ਕਰਦਾ ਹੈ। ਜੀਓ ਗਲਾਸ 25 ਐਪਲੀਕੇਸ਼ਨਾਂ ਦਾ ਸਮਰਥਨ ਕਰਦਾ ਹੈ। ਇਸ ਵਿੱਚ 3D ਤੇ 2D ਫਾਰਮੈਟ ਵਿੱਚ ਕਾਲਿੰਗ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਜੀਓ ਨੇ JioTV+ ਨੂੰ ਪੇਸ਼ ਕੀਤਾ। ਕੰਪਨੀ ਮੁਤਾਬਕ ਇਸ ਵਿੱਚ ਦੁਨੀਆ ਦੀਆਂ 12 ਸਭ ਤੋਂ ਵਧੀਆ ਓਟੀਟੀ ਕੰਪਨੀਆਂ ਦਾ ਕੰਟੈਂਟ ਹੋਵੇਗਾ। ਇਨ੍ਹਾਂ ਵਿੱਚ Netflix, Amazon Prime, Disney+ Hotstar, Voot, SonyLiv, Zee5, JioCinema, JioSaavn, YouTube ਤੇ ਕਈ ਹੋਰ ਐਪ ਸ਼ਾਮਲ ਹਨ। ਆਮ ਤੌਰ 'ਤੇ ਇਹ 12 ਓਟੀਟੀ ਪਲੇਟਫਾਰਮ ਲਈ ਵੱਖਰੇ ਲੌਗਇਨ ਦੀ ਜ਼ਰੂਰਤ ਹੁੰਦੀ ਹੈ ਪਰ ਜੀਓ ਟੀਵੀ+ ‘ਚ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਕਿਸੇ ਵੀ ਓਟੀਟੀ ਪਲੇਟਫਾਰਮ ਦੇ ਕੰਟੈਂਟ ਨੂੰ ਇੱਕ ਕਲਿੱਕ ਵਿੱਚ ਵੇਖਿਆ ਜਾ ਸਕੇਗਾ।

ਇਨ੍ਹਾਂ ਤੋਂ ਇਲਾਵਾ ਜੀਓ ਮਾਰਟ ਵਿਚ ਕਰਿਆਨੇ ਦੀਆਂ ਚੀਜ਼ਾਂ ਤੋਂ ਇਲਾਵਾ ਜਲਦੀ ਹੀ ਇਲੈਕਟ੍ਰਾਨਿਕਸ, ਫੈਸ਼ਨ, ਸਿਹਤ ਸੰਭਾਲ, ਫਾਰਮਾਸਿਊਟੀਕਲ ਪ੍ਰੋਡਕਟਸ ਵੀ ਮਿਲਣਗੇ। ਇਸ ਸੇਵਾ ਦਾ ਪਾਇਲਟ ਦੇਸ਼ ਦੇ 200 ਸ਼ਹਿਰਾਂ ਵਿੱਚ ਚੱਲ ਰਿਹਾ ਹੈ। ਮੁਕੇਸ਼ ਅੰਬਾਨੀ ਨੇ ਏਜੀਆਰ ਨੂੰ ਦੱਸਿਆ ਕਿ ਗੂਗਲ ਤੇ ਜੀਓ ਮਿਲ ਕੇ ਇੱਕ ਓਪਰੇਟਿੰਗ ਸਿਸਟਮ ਬਣਾਉਣਗੇ ਜੋ ਐਂਟਰੀ-ਲੈਵਲ 4 ਜੀ/5ਜੀ ਸਮਾਰਟਫੋਨ ਲਈ ਹੋਣਗੇ। ਜੀਓ ਤੇ ਗੂਗਲ ਮਿਲ ਕੇ ਭਾਰਤ ਨੂੰ 2 ਜੀ ਮੁਕਤ ਬਣਾਉਣਗੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904