ਮੁੰਬਈ: ਐਕਟਰ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਦੀ ਨਵੀਂ ਫਿਲਮ 'ਪਠਾਨ' ਦੀ ਸ਼ੂਟਿੰਗ ਦੌਰਾਨ ਹੋਏ ਹੰਗਾਮੇ ਕਾਰਨ ਬਾਲੀਵੁੱਡ 'ਚ ਹਲਚਲ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਯਸ਼ ਰਾਜ ਸਟੂਡੀਓਜ਼ ਦੀ ਸ਼ੂਟਿੰਗ ਦੌਰਾਨ ਮੋਬਾਈਲ ਫੋਨਾਂ ਦੀ ਬਾਰ-ਬਾਰ ਵਰਤੋਂ ਕਰਕੇ ਅਸਿਸਟੈਂਟ ਡਾਈਰੈਕਟਰ ਨੂੰ ਟੋਕ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਦੀ ਗੱਲ ਨਾ ਮੰਨਣ ਅਤੇ ਸੈੱਟ 'ਤੇ ਉਨ੍ਹਾਂ ਦੀ ਬੁਰਾਈ ਕਰਨ 'ਤੇ ਨਾਰਾਜ਼ ਸਿਧਾਰਥ ਨੇ ਸਹਾਇਕ ਨਿਰਦੇਸ਼ਕ ਨੂੰ ਥੱਪੜ ਜੜ ਦਿੱਤਾ।
ਇਹ ਵੀ ਖ਼ਬਰ ਹੈ ਕਿ ਇਹ ਮਾਮਲਾ ਉਦੋਂ ਗਰਮਾ ਗਿਆ ਜਦੋਂ ਸਹਾਇਕ ਡਾਇਰੈਕਟਰ ਨੇ ਸਿਧਾਰਥ ਆਨੰਦ ਨੂੰ ਵੀ ਥੱਪੜ ਮਾਰ ਦਿੱਤਾ। ਦੱਸਿਆ ਜਾ ਰਿਹਾ ਦਾ ਹੈ ਕਿ ਇਸ ਸਾਰੇ ਹੰਗਾਮਿਆਂ ਵਿਚਕਾਰ ਸ਼ੂਟਿੰਗ ਰੋਕਣੀ ਪਈ ਅਤੇ ਬਾਅਦ ਵਿੱਚ ਸਹਾਇਕ ਨਿਰਦੇਸ਼ਕ ਨੂੰ ਫਿਲਮ ਤੋਂ ਹਟਾ ਦਿੱਤਾ ਗਿਆ। ਪਰ ਫਿਲਮ ਨਾਲ ਜੁੜੇ ਇੱਕ ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਸੈੱਟ 'ਤੇ ਲੜਾਈ ਵਰਗੀ ਕੋਈ ਘਟਨਾ ਨਹੀਂ ਵਾਪਰੀ ਅਤੇ ਇਹ ਮਾਮਲਾ ਕੁਝ ਹੋਰ ਹੈ।
ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ, "ਨਿਰਦੇਸ਼ਕ ਸਿਧਾਰਥ ਆਨੰਦ ਅਤੇ ਇੱਕ ਸਹਾਇਕ ਨਿਰਦੇਸ਼ਕ ਵਿਚਕਾਰ ਲੜਾਈ ਦੀ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ।"
ਮਾਮਲਾ ਕੁਝ ਹੋਰ?
ਸੂਤਰ ਨੇ ਕਿਹਾ, 'ਸ਼ੂਟਿੰਗ ਦੌਰਾਨ ਇੱਕ ਲਾਈਟਮੈਨ ਨੂੰ ਸੱਟ ਲੱਗ ਗਈ। ਸੱਟ ਜ਼ਿਆਦਾ ਨਹੀਂ ਸੀ ਅਤੇ ਉਸ ਵਿਅਕਤੀ ਦੀ ਡ੍ਰੈਸਿੰਗ ਦੌਰਾਨ ਸੈੱਟ 'ਤੇ ਇੱਕ ਜੂਨੀਅਰ ਕਲਾਕਾਰ ਵੀਡੀਓ ਨੂੰ ਸਰਕੁਲੈਟ ਕਰਨ ਦੇ ਇਰਾਦੇ ਨਾਲ ਵੀਡੀਓ ਬਣਾ ਰਿਹਾ ਸੀ। ਅਜਿਹੀ ਸਥਿਤੀ ਵਿਚ ਸਿਧਾਰਥ ਨੇ ਉਸ ਵਿਅਕਤੀ ਨੂੰ ਅਜਿਹਾ ਨਾ ਕਰਨ ਲਈ ਕਿਹਾ ਕਿਉਂਕਿ ਸਿਧਾਰਥ ਨੂੰ ਲੱਗਦਾ ਸੀ ਕਿ ਅਜਿਹਾ ਕਰਨਾ ਬੇਵਜ੍ਹਾ ਹੋਵੇਗਾ ਪਰ ਇਸ ਚੇਤਾਵਨੀ ਦੇ ਬਾਵਜੂਦ ਉਹ ਗੁਪਤ ਤਰੀਕੇ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਵੇਖ ਕੇ ਸਿਧਾਰਥ ਆਨੰਦ ਗੁੱਸੇ ਹੋ ਗਏ ਅਤੇ ਉਨ੍ਹਾਂ ਨੇ ਗੱਸੇ ਵਿੱਚ ਆਦਮੀ ਨੂੰ ਚੇਤਾਵਨੀ ਦਿੱਤੀ ਅਤੇ ਆਪਣਾ ਫੋਨ ਸੌਂਪਣ ਅਤੇ ਸੈੱਟ ਤੋਂ ਬਾਹਰ ਜਾਣ ਲਈ ਕਿਹਾ। ਪਰ ਅਜਿਹਾ ਕਰਨ ਦੀ ਬਜਾਏ ਉਹ ਜੂਨੀਅਰ ਕਲਾਕਾਰ ਹਮਲਾਵਰ ਹੋ ਗਿਆ ਅਤੇ ਅਜਿਹੀ ਸਥਿਤੀ ਵਿੱਚ ਸੁਰੱਖਿਆ ਗਾਰਡਸ ਨੇ ਉਸਨੂੰ ਸੈਟ ਤੋਂ ਬਾਹਰ ਕੱਢ ਦਿੱਤਾ।"
ਸੂਤਰ ਨੇ ਕਿਹਾ ਕਿ ਸਿਧਾਰਥ ਆਨੰਦ ਦਾ ਆਪਣੀ ਟੀਮ ਨਾਲ ਹਮੇਸ਼ਾਂ ਵੱਡੇ ਭਰਾ ਵਰਗਾ ਰਿਸ਼ਤਾ ਰਿਹਾ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਸਾਰਿਆਂ ਦਾ ਖਿਆਲ ਰੱਖਿਆ ਹੈ। ਸੂਤਰ ਨੇ ਕਿਹਾ, 'ਸੈੱਟ 'ਤੇ ਕੋਈ ਹਮਲਾ ਨਹੀਂ ਹੋਇਆ ਅਤੇ ਕਿਸੇ ਨੇ ਕਿਸੇ ਨੂੰ ਥੱਪੜ ਨਹੀਂ ਮਾਰਿਆ। ਇਸ ਤੋਂ ਇਲਾਵਾ ਜੋ ਵੀ ਕਿਹਾ ਜਾ ਰਿਹਾ ਹੈ ਉਹ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹੈ।
ਏਬੀਪੀ ਨਿਊਜ਼ ਨੇ ‘ਪਠਾਨ’ ਦੇ ਨਿਰਦੇਸ਼ਕ ਸਿਧਾਰਥ ਆਨੰਦ ਨਾਲ ਵੀ ਸੰਪਰਕ ਕੀਤਾ ਅਤੇ ਉਸ ਦੇ ਪੱਖ ਨੂੰ ਸਿੱਧਾ ਜਾਣਨ ਦੀ ਕੋਸ਼ਿਸ਼ ਕੀਤੀ ਪਰ ਖ਼ਬਰ ਲਿਖਣ ਦੇ ਸਮੇਂ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ: ਭੈਣ ਦੀ ਮੰਗਣੀ ਮਗਰੋਂ ਨੁਸਰਤ ਭਰੂਚਾ ਦੇ 'ਸਈਂਆ ਜੀ' ਬਣੇ ਯੋ-ਯੋ ਹਨੀ ਸਿੰਘ, ਵੇਖੋ ਪਹਿਲੀ ਝਲਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904