Kapil Sharma Show: ਸਾਨੀਆ ਮਿਰਜ਼ਾ ਜਲਦ ਹੀ ਕਪਿਲ ਸ਼ਰਮਾ ਦੇ ਨਵੇਂ ਕਾਮੇਡੀ ਸ਼ੋਅ 'ਚ ਨਜ਼ਰ ਆਵੇਗੀ। ਹਾਲ ਹੀ 'ਚ ਸਾਨੀਆ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਫੋਟੋ ਪੋਸਟ ਕੀਤੀ ਹੈ, ਜਿਸ 'ਚ ਉਹ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸੈੱਟ 'ਤੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ। ਇਸ 'ਚ ਸਾਨੀਆ ਲਾਲ ਰੰਗ ਦੀ ਡਰੈੱਸ ਪਾਈ ਨਜ਼ਰ ਆ ਰਹੀ ਹੈ ਅਤੇ ਉਹ ਸੋਫੇ 'ਤੇ ਬੈਠੀ ਹੈ, ਸਾਨੀਆ ਦੀ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਵੀ ਉਸ ਨੂੰ ਸ਼ੋਅ 'ਚ ਦੇਖਣ ਲਈ ਬੇਤਾਬ ਹਨ।


ਕਪਿਲ ਦੇ ਸ਼ੋਅ 'ਚ ਸਾਨੀਆ ਮਿਰਜ਼ਾ ਪਹੁੰਚੀ


ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਨੀਆ ਮਿਰਜ਼ਾ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਆਪਣੀ ਭੈਣ ਅਨਮ ਮਿਰਜ਼ਾ ਨਾਲ ਸ਼ੋਅ 'ਚ ਪਹੁੰਚੀ ਸੀ। ਇਸ ਤੋਂ ਪਹਿਲਾਂ ਉਹ ਫਰਾਹ ਖਾਨ ਨਾਲ ਵੀ ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਇਸ ਵਾਰ ਸਾਨੀਆ ਮਿਰਜ਼ਾ ਪਾਕਿਸਤਾਨੀ ਕ੍ਰਿਕਟਰ ਪਤੀ ਸ਼ੋਏਬ ਮਲਿਕ ਤੋਂ ਵੱਖ ਹੋਣ ਦੇ ਮਹੀਨਿਆਂ ਬਾਅਦ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਆਈ ਹੈ।


ਇਸ ਸਾਲ ਜਨਵਰੀ 'ਚ ਸ਼ੋਏਬ ਮਲਿਕ ਨੇ ਅਦਾਕਾਰਾ ਸਨਾ ਜਾਵੇਦ ਨਾਲ ਆਪਣੇ ਦੂਜੇ ਵਿਆਹ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹ ਇੱਕ ਪਾਕਿਸਤਾਨੀ ਅਭਿਨੇਤਰੀ ਹੈ ਜਿਸ ਨੇ 2012 ਵਿੱਚ 'ਸ਼ਹਿਰ-ਏ-ਜਾਤ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਸਾਨੀਆ ਅਤੇ ਸ਼ੋਏਬ ਦਾ 2010 ਵਿੱਚ ਵਿਆਹ ਹੋਇਆ ਸੀ। ਇਨ੍ਹਾਂ ਦੋਹਾਂ ਦਾ ਰਿਸ਼ਤਾ ਕਰੀਬ 14 ਸਾਲ ਤੱਕ ਚੱਲਿਆ।






ਸ਼ੋਏਬ ਮਲਿਕ ਨੇ ਸਨਾ ਜਾਵੇਦ ਨਾਲ ਵਿਆਹ ਕੀਤਾ 


ਤਲਾਕ ਬਾਰੇ ਗੱਲ ਕਰਦੇ ਹੋਏ ਸਾਨੀਆ ਦੇ ਪਰਿਵਾਰ ਨੇ ਇਕ ਬਿਆਨ 'ਚ ਕਿਹਾ ਸੀ, 'ਸਾਨੀਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਤੋਂ ਦੂਰ ਰੱਖਦੀ ਹੈ। ਹਾਲਾਂਕਿ ਅੱਜ ਇਹ ਦੱਸਣਾ ਬਣਦਾ ਹੈ ਕਿ ਸ਼ੋਏਬ ਅਤੇ ਸਾਨੀਆ ਦਾ ਕੁਝ ਮਹੀਨੇ ਪਹਿਲਾਂ ਹੀ ਤਲਾਕ ਹੋ ਚੁੱਕਾ ਹੈ। ਦੱਸ ਦੇਈਏ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਨੇ 5 ਮਹੀਨੇ ਡੇਟ ਕਰਨ ਤੋਂ ਬਾਅਦ 2010 ਵਿੱਚ ਵਿਆਹ ਕੀਤਾ ਸੀ। ਸਾਨੀਆ ਮਿਰਜ਼ਾ ਨੇ 30 ਅਕਤੂਬਰ 2018 ਨੂੰ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਨੂੰ ਜਨਮ ਦਿੱਤਾ ਸੀ। ਹਾਲਾਂਕਿ ਹੁਣ ਦੋਵੇਂ ਵੱਖ ਹੋ ਗਏ ਹਨ।


ਸਾਨੀਆ ਮਿਰਜ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ 'ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।