ਦਿਲਜੀਤ ਲੈਣਗੇ ਗਾਇਕੀ ਦਾ ਟੈਸਟ !
ਏਬੀਪੀ ਸਾਂਝਾ | 17 Nov 2016 05:31 PM (IST)

ਚੰਡੀਗੜ੍ਹ: ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਹੁਣ ਜਲਦ ਛੋਟੇ ਪਰਦੇ 'ਤੇ ਵੀ ਨਜ਼ਰ ਆਉਣਗੇ। ਪਹਿਲੀ ਵਾਰ ਹੈ ਕਿ ਦਿਲਜੀਤ ਗਾਇਕੀ ਦੇ ਰਿਐਲਿਟੀ ਸ਼ੋਅ ਨੂੰ ਜੱਜ ਕਰਨਗੇ। ਸ਼ੋਅ ਦਾ ਨਾਮ ਹੈ 'ਰਾਈਜ਼ਿੰਗ ਸਟਾਰ' ਤੇ ਇਹ ਚੈਨਲ ਕਲਰਜ਼ 'ਤੇ ਆਵੇਗਾ। ਦਿਲਜੀਤ ਮਸ਼ਹੂਰ ਗਾਇਕ ਸ਼ੰਕਰ ਮਹਾਦੇਵਨ ਨਾਲ ਸ਼ੋਅ ਨੂੰ ਜੱਜ ਕਰਨਗੇ। ਦਿਲਜੀਤ ਨੇ ਕਿਹਾ, ਸੰਗੀਤ ਮੇਰਾ ਪ੍ਰੋਫੈਸ਼ਨ ਨਹੀਂ ਪੈਸ਼ਨ ਹੈ। ਮੈਨੂੰ ਖੁਸ਼ੀ ਹੈ ਕਿ ਪਿਛਲੇ 11 ਸਾਲਾਂ ਤੋਂ ਮੈਂ ਸੰਗੀਤ ਨਾਲ ਜੁੜਾ ਹਾਂ ਅਤੇ ਆਪਣਾ ਇਹ ਜੁਨੂਨ ਨਵੇਂ ਗਾਇਕਾਂ ਨਾਲ ਸਾਂਝਾ ਕਰ ਸਕਾਂਗਾ। ਸ਼ੰਕਰ ਮਹਾਦੇਵਨ ਇੱਕ ਬਿਹਤਰੀਨ ਗਾਇਕ ਹਨ ਅਤੇ ਉਹਨਾਂ ਨਾਲ ਕੰਮ ਕਰਨ ਲਈ ਮੈਂ ਬੇਹਦ ਉਤਸ਼ਾਹਿਤ ਹਾਂ। ਦਿਲਜੀਤ ਨੇ ਹਾਲ ਹੀ ਵਿੱਚ ਬਾਲੀਵੁੱਡ ਵਿੱਚ 'ਉੜਤਾ ਪੰਜਾਬ' ਰਾਹੀਂ ਡੈਬਿਊ ਕੀਤਾ ਸੀ। ਹੁਣ ਉਹ ਜਲਦ ਅਨੁਸ਼ਕਾ ਸ਼ਰਮਾ ਨਾਲ ਫਿਲਮ 'ਫਿਲੌਰੀ' ਵਿੱਚ ਵੀ ਨਜ਼ਰ ਆਉਣਗੇ।