ਚੰਡੀਗੜ੍ਹ: ਭਾਰਤ ਸਰਕਾਰ ਨੇ ਬੁੱਧਵਾਰ ਨੂੰ 118 ਹੋਰ ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਵਿੱਚ ਪੱਬਜੀ ਤੋਂ ਇਲਾਵਾ Baidu, APUS ਲਾਂਚਰ ਪ੍ਰੋ ਵਰਗੀਆਂ ਐਪਸ ਸ਼ਾਮਲ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ। ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਵੀ ਇਸ ਵਿੱਚ ਪਿੱਛੇ ਨਹੀਂ ਹੱਟੇ ਤੇ ਉਨ੍ਹਾਂ ਨੇ ਇਸ ‘ਤੇ ਮਜ਼ੇ ਲੈਂਦਿਆਂ ਮਜ਼ਾਕੀਆ ਮੀਮ ਸ਼ੇਅਰ ਕੀਤਾ। ਦਿਲਜੀਤ ਦੁਸਾਂਝ ਨੇ ਲਿਖਿਆ: ਇਹ ਭਾਣਾ ਕਦੋਂ ਵਰਤ ਗਿਆ।

ਦੱਸ ਦਈਏ ਕਿ ਦਿਲਜੀਤ ਦੁਸਾਂਝ ਦੇ ਇਸ ਟਵੀਟ 'ਤੇ ਹਜ਼ਾਰਾਂ ਲਾਈਕ ਅਤੇ ਕੁਮੈਂਟ ਆਏ ਹਨ। ਉਸ ਨੂੰ ਇੱਕ ਯੂਜ਼ਰ ਨੇ ਲਿਖਿਆ - ਪਾਜੀ ਕੀ ਤੁਸੀਂ ਪੱਬਜੀ ਖੇਡਦੇ ਹੋ? ਇਸ 'ਤੇ ਦਿਲਜੀਤ ਨੇ ਜਵਾਬ ਦਿੰਦਿਆਂ ਕਿਹਾ, "ਨਹੀਂ ਭੈਣ ਜੀ, ਮੈਂ ਰਸੋਈ 'ਚ ਸਬਜ਼ੀ-ਸਬਜ਼ੀ ਖੇਡਦਾ ਹਾਂ।"


ਦਿਲਜੀਤ ਦਾ ਇਹ ਟਵੀਟ ਵੀ ਬਹੁਤ ਵਾਇਰਲ ਹੋ ਰਿਹਾ ਹੈ। ਪੱਬਜੀ ‘ਤੇ ਪਾਬੰਦੀ ਲੱਗਣ ਤੋਂ ਬਾਅਦ #PUBG ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਲੋਕ ਮਜ਼ਾਕੀਆ ਮੀਮਜ਼ ਅਤੇ ਚੁਟਕਲੇ ਸਾਂਝੇ ਕਰ ਰਹੇ ਹਨ। ਕੁਝ ਇਸ ਪਾਬੰਦੀ ਤੋਂ ਨਾਖੁਸ਼ ਹਨ ਅਤੇ ਕੁਝ ਬਹੁਤ ਖੁਸ਼ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904