diljit-Kangana Clash: ਟਵਿੱਟਰ 'ਤੇ ਮੁੜ ਭਿੜੇ ਦਿਲਜੀਤ-ਕੰਗਨਾ, 'ਦਿਲਜੀਤ ਕਿੱਤੇ ਆ' ਟ੍ਰੈਂਡ ਹੋਣ ਮਗਰੋਂ ਹੁਣ ਪੰਜਾਬੀ ਗਾਇਕ ਨੇ ਦਿੱਤਾ ਇਹ ਜਵਾਬ
ਏਬੀਪੀ ਸਾਂਝਾ | 12 Dec 2020 08:41 AM (IST)
ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਦਰਮਿਆਨ ਟਵੀਟਰ ਯੁੱਧ ਅਜੇ ਖ਼ਤਮ ਨਹੀ ਹੋਣ ਵਾਲੀ। ਕੰਗਨਾ ਰਣੌਤ ਫੇਰ ਤੋਂ ਦਿਲਜੀਤ ਦੁਸਾਂਝ 'ਤੇ ਹਮਲਾਵਰ ਕਰਦੀ ਨਜ਼ਰ ਆਈ, ਜਿਸ ਦਾ ਕੰਗਨਾ ਨੂੰ ਮਿਲਿਆ ਜਵਾਬ।
ਚੰਡੀਗੜ੍ਹ: ਟਵਿੱਟਰ 'ਤੇ ਆਹਮੋ-ਸਾਹਮਣੇ ਹੋਏ ਕੰਗਨਾ ਰਣੌਤ (kangana ranaut) ਅਤੇ ਦਿਲਜੀਤ ਦੋਸਾਂਝ (diljit dosanjh) ਦਰਮਿਆਨ ਹੋਈ ਲੜਾਈ ਨੂੰ ਸਾਰਿਆਂ ਨੇ ਦੇਖਿਆ। ਉਸ ਤੋਂ ਬਾਅਦ ਦਿਲਜੀਤ 3 ਦਿਨਾਂ ਲਈ ਸ਼ਾਂਤ ਰਹੇ। ਹਾਲਾਂਕਿ ਸ਼ੁੱਕਰਵਾਰ ਜਦੋਂ ਕੰਗਣਾ ਨੇ ਕੀਤਾ # Diljit_Kitthe_aa? ਜਦੋਂ ਟਵੀਟ ਕੀਤਾ ਗਿਆ ਤਾਂ ਦਿਲਜੀਤ ਨੇ ਕੰਗਨਾ ਨੂੰ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ ਤੇ ਕੰਗਨਾ ਦੀ ਬੋਲਤੀ ਬੰਦ ਕਰ ਦਿੱਤੀ। ਕੰਗਨਾ ਨੇ ਇਹ ਟਵੀਟ ਕੀਤਾ ਕੰਗਨਾ ਦੇ ਟਵੀਟ 'ਤੇ ਕੰਗਨਾ ਨੇ ਦਿੱਤਾ ਇਹ ਅੰਦਾਜ਼ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਵੀ ਟਵਿੱਟਰ 'ਤੇ ਆਪਣੇ ਦਿਨ ਭਰ ਦੇ ਸ਼ੈਡਿਊਲ ਦਾ ਖੁਲਾਸਾ ਕੀਤਾ। ਉਹ ਵੀ ਇੱਕ ਮਜ਼ੇਦਾਰ ਅੰਦਾਜ਼ 'ਚ। ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਟਵੀਟ ਕੀਤਾ, "ਸਮੱਸਿਆ ਸਿਰਫ ਉਨ੍ਹਾਂ ਲੋਕਾਂ ਦੀ ਨਹੀਂ ਹੈ ਬਲਕਿ ਹਰ ਉਹ ਇਨਸਾਨ ਇਸ ਲਈ ਜ਼ਿੰਮੇਵਾਰ ਹੈ, ਜੋ ਕਿਸਾਨਾਂ ਲਈ ਬਣਾਏ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਕਿੰਨੇ ਅਹਿਮ ਹਨ, ਪਰ ਫਿਰ ਵੀ ਉਹ ਕਿਸਾਨਾਂ ਨੂੰ ਭੜਕਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਹਿੰਸਾ ਭੜਕਾ ਰਹੇ ਹਨ ਅਤੇ ਭਾਰਤ ਬੰਦ ਦਾ ਪ੍ਰਚਾਰ ਕਰ ਰਹੇ ਹਨ।" ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਵਰਗੇ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅੰਦੋਲਨ ਲਈ ਲਾਮਬੰਦ ਕਰ ਰਹੇ ਹਨ। ਭਾਰਤ ਦਾ ਖੱਬਾ ਮੀਡੀਆ ਵੀ ਅਜਿਹੇ ਲੋਕਾਂ ਨੂੰ ਉਤਸ਼ਾਹ ਅਤੇ ਸਨਮਾਨ ਦੇਵੇਗਾ। ਇੰਨਾ ਹੀ ਨਹੀਂ, ਕੰਗਨਾ ਨੇ ਇਸ 'ਤੇ ਵੀ ਹਮਲਾ ਬੋਲਿਆ ਕਿ ਕਿਵੇਂ ਕੁਝ ਲੋਕਾਂ ਨੇ ਇੰਟਰਨੈੱਟ 'ਤੇ ਬਹਿਸ ਦੌਰਾਨ ਦਿਲਜੀਤ ਦੁਸਾਂਝ ਨੂੰ ਜੇਤੂ ਐਲਾਨ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ, ਕੰਗਣਾ ਰਣੌਤ ਅਤੇ ਦਿਲਜੀਤ ਦੁਸਾਂਝ ਦਰਮਿਆਨ ਟਵਿੱਟਰ ਜੰਗ 3 ਦਸੰਬਰ ਨੂੰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਪੰਜਾਬੀ ਅਦਾਕਾਰ ਨੇ 27 ਨਵੰਬਰ ਨੂੰ ਕੰਗਨਾ ਦੇ ਟਵੀਟ 'ਤੇ ਟਿੱਪਣੀ ਕੀਤੀ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904