Sridevi Third Daughter: ਮਰਹੂਮ ਅਦਾਕਾਰਾ ਸ਼੍ਰੀਦੇਵੀ ਭਲੇ ਹੀ ਪ੍ਰਸ਼ੰਸਕਾਂ ਵਿਚਾਲੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਹਰ ਕਿਸੇ ਦੇ ਦਿਲ ਵਿੱਚ ਵਸੀਆਂ ਹੋਈਆਂ ਹਨ। ਅੱਜ ਇੱਕ ਵਾਰ ਸ਼੍ਰੀਦੇਵੀ ਦਾ ਨਾਂਅ ਸੁਰਖੀਆਂ ਦਾ ਵਿਸ਼ਾ ਬਣ ਗਿਆ ਹੈ, ਇਸਦੀ ਵਜ੍ਹਾ ਕੁਝ ਹੋਰ ਨਹੀਂ ਬਲਕਿ ਉਨ੍ਹਾਂ ਦੀ ਤੀਸਰੀ ਧੀ ਹੈ। ਜਿਸ ਨੂੰ ਲੈ ਹਰ ਪਾਸੇ ਚਰਚਾ ਛਿੜੀ ਹੋਈ ਹੈ। ਆਖਿਰ ਸ਼੍ਰੀਦੇਵੀ ਦੀ ਤੀਜੀ ਧੀ ਕੌਣ ਹੈ ਤੁਸੀ ਵੀ ਜਾਣੋ।
ਦੱਸ ਦੇਈਏ ਕਿ ਸਾਲ 2017 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਵਿੱਚ ਸ਼੍ਰੀਦੇਵੀ ਨੇ ਮਾਂ ਦਾ ਕਿਰਦਾਰ ਨਿਭਾਇਆ ਸੀ। ਉਸ ਵਿੱਚ ਪ੍ਰਸਿੱਧ ਪਾਕਿਸਤਾਨੀ ਨਾਟਕਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਦੇ ਉਨ੍ਹਾਂ ਦੀ ਧੀ ਦੀ ਭੂਮਿਕਾ ਨਿਭਾਈ ਸੀ।
ਪਾਕਿਸਤਾਨੀ ਅਦਾਕਾਰਾ ਜੋ ਹੈ ਸ਼੍ਰੀਦੇਵੀ ਦੀ ਬੇਟੀ
ਅਸੀ ਜਿਸ ਪਾਕਿਸਤਾਨੀ ਅਦਾਕਾਰਾ ਦੀ ਗੱਲ ਕਰ ਰਹੇ ਹਾਂ, ਉਸ ਦਾ ਨਾਂ ਸਜਲ ਅਲੀ ਹੈ। 2017 ਵਿੱਚ, ਉਸਨੇ ਫਿਲਮ ਮੌਮ ਵਿੱਚ ਸ਼੍ਰੀਦੇਵੀ ਦੀ ਬੇਟੀ ਆਰੀਆ ਸਭਰਵਾਲ ਦੀ ਭੂਮਿਕਾ ਨਿਭਾਈ। ਸਜਲ ਨੇ ਮਸ਼ਹੂਰ ਪਾਕਿਸਤਾਨੀ ਫਿਲਮਾਂ ਜਿਵੇਂ ਕਿ ਪਾਪ-ਏ-ਅਹਾਨ, ਇਸ਼ਕ-ਏ-ਲਾ, ਯੇ ਦਿਲ ਮੇਰਾ, ਯਕੀਨ ਕਾ ਸਫਰ ਅਤੇ ਕੁਛ ਅਨਕਹੀ ਜੈਸੀ ਮਸ਼ਹੂਰ ਵਿੱਚ ਕੰਮ ਕੀਤਾ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਇਸ ਪਾਕਿਸਤਾਨੀ ਅਦਾਕਾਰਾ ਨੂੰ ਸ਼੍ਰੀਦੇਵੀ ਦੀ ਤੀਜੀ ਬੇਟੀ ਕਿਉਂ ਕਹਿ ਰਹੇ ਹਾਂ।
ਸ਼੍ਰੀਦੇਵੀ ਦੀ ਤੀਜੀ ਬੇਟੀ
ਦਰਅਸਲ, ਇੱਕ ਇੰਟਰਵਿਊ ਵਿੱਚ ਮਰਹੂਮ ਅਦਾਕਾਰਾ ਸ਼੍ਰੀਦੇਵੀ ਨੇ ਸਜਲ ਅਲੀ ਨੂੰ ਆਪਣੀ ਤੀਜੀ ਬੇਟੀ ਕਿਹਾ ਸੀ। ਅਦਾਕਾਰਾ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੇਰੀ ਇਕ ਹੋਰ ਬੇਟੀ ਹੈ। ਦੱਸ ਦੇਈਏ ਕਿ ਸ਼੍ਰੀਦੇਵੀ ਦਾ 2018 ਵਿੱਚ ਦੇਹਾਂਤ ਹੋ ਗਿਆ ਸੀ, ਜਿਸ ਦਾ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਲੱਗਾ ਸੀ। ਇਹ ਖਬਰ ਸੁਣ ਕੇ ਸਜਲ ਦਾ ਵੀ ਦਿਲ ਟੁੱਟ ਗਿਆ। 2017 ਵਿੱਚ ਕੈਂਸਰ ਕਾਰਨ ਆਪਣੀ ਅਸਲੀ ਮਾਂ ਨੂੰ ਗੁਆਉਣ ਵਾਲੀ ਅਦਾਕਾਰਾ ਨੇ ਕਿਹਾ ਸੀ, "ਮੈਂ ਇਸ ਸਮੇਂ ਸਦਮੇ ਵਿੱਚ ਹਾਂ। ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਆਪਣੀ ਮਾਂ ਨੂੰ ਦੁਬਾਰਾ ਗੁਆ ਦਿੱਤਾ ਹੈ।"
ਦੱਸਣਯੋਗ ਹੈ ਕਿ ਮੌਮ ਸ਼੍ਰੀਦੇਵੀ ਦੀ ਆਖਰੀ ਫਿਲਮ ਸੀ। ਉਸਦੀ ਮੌਤ ਤੋਂ ਬਾਅਦ ਉਸਨੂੰ ਸਰਵੋਤਮ ਅਭਿਨੇਤਰੀ ਸ਼੍ਰੇਣੀ ਵਿੱਚ ਮਰਨ ਉਪਰੰਤ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 2018 ਵਿੱਚ, ਉਸਦੀ ਧੀ ਜਾਹਨਵੀ ਕਪੂਰ ਨੇ ਫਿਲਮ 'ਧੜਕ' ਨਾਲ ਆਪਣੀ ਬਾਲੀਵੁੱਡ ਸ਼ੁਰੂਆਤ ਕੀਤੀ, ਜਿਸ ਵਿੱਚ ਈਸ਼ਾਨ ਖੱਟਰ ਵੀ ਮੁੱਖ ਭੂਮਿਕਾ ਵਿੱਚ ਸੀ।