ਖ਼ਤਰਨਾਕ ਫਲਿੱਪ ਕਰਦੇ ਹੋਏ ਦਿਸ਼ਾ ਪਟਾਨੀ ਹੋਈ ਜ਼ਖ਼ਮੀ, ਵੀਡੀਓ ਵਾਇਰਲ
ਏਬੀਪੀ ਸਾਂਝਾ | 13 Jan 2020 05:36 PM (IST)
ਬਾਲੀਵੁੱਡ ਐਕਟਰ ਦਿਸ਼ਾ ਪਾਟਨੀ ਸੋਸ਼ਲ ਮੀਡੀਆ ‘ਤੇ ਅਕਸ਼ਰ ਆਪਣੀਆਂ ਤਾਜ਼ਾ ਤਸਵੀਰਾਂ ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਇਸ ਦੌਰਾਨ ਦਿਸ਼ਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਮੁੰਬਈ: ਬਾਲੀਵੁੱਡ ਐਕਟਰ ਦਿਸ਼ਾ ਪਾਟਨੀ ਸੋਸ਼ਲ ਮੀਡੀਆ ‘ਤੇ ਅਕਸ਼ਰ ਆਪਣੀਆਂ ਤਾਜ਼ਾ ਤਸਵੀਰਾਂ ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਇਸ ਦੌਰਾਨ ਦਿਸ਼ਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਫਲਿੱਪ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦਿਸ਼ਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਇਸ ਦੌਰਾਨ ਦਿਸ਼ਾ ਜ਼ਖ਼ਮੀ ਹੋ ਗਈ ਤੇ ਉਸ ਦੇ ਵੀਡੀਓ ‘ਤੇ ਫੈਨਸ ਕੁਮੈਂਟ ਕਰ ਉਸ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਦਿਸ਼ਾ ਫਰੰਟ ਫਲਿੱਪ ਕਰ ਰਹੀ ਹੈ ਪਰ ਜਿਵੇਂ ਹੀ ਉਹ ਫਲਿੱਪ ਪੂਰਾ ਕਰਦੀ ਹੈ ਤਾਂ ਬੈਲੇਂਸ ਨਾ ਬਣਨ ਕਰਕੇ ਉਹ ਡਿੱਗ ਜਾਂਦੀ ਹੈ। ਇਸ ਤੋਂ ਤੁਰੰਤ ਬਾਅਦ ਉਸ ਦਾ ਟ੍ਰੇਨਰ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕਰਦਾ ਹੈ। ਦਿਸ਼ਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ, “ਇਸ ਤਰ੍ਹਾਂ ਫਰੰਟ ਫਲਿੱਪ ਨਾ ਕਰੋ, ਹੁਣ ਟੁੱਟੇ ਹੋਏ ਗੋਡੇ ਨਾਲ ‘ਮਲੰਗ’ ਦੇ ਡਾਂਸਿੰਗ ਸੌਂਗ ਦੀ ਰਿਹਰਸਲ ਕਰ ਰਹੀ ਹਾਂ”। ਦੱਸ ਦਈਏ ਕਿ ਦਿਸ਼ਾ ਪਾਟਨੀ ਦੀ ਫ਼ਿਲਮ ‘ਮੰਲਗ’ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ‘ਚ ਉਹ ਬੇਹੱਦ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ। ਫ਼ਿਲਮ ਲਈ ਦਿਸ਼ਾ ਨੇ ਅੰਡਰਵਾਟਰ ਐਕਸ਼ਨ ਵੀ ਸਿੱਖਿਆ ਤੇ ਆਪਣੇ ਸਟੰਟ ਆਪ ਕੀਤੇ ਹਨ। ਫ਼ਿਲਮ ‘ਮਲੰਗ’ 7 ਫਰਵਰੀ, 2020 ਨੂੰ ਰਿਲੀਜ਼ ਹੋਵੇਗੀ।