ਮੁੰਬਈ: ਬਾਲੀਵੁੱਡ 'ਚ ਸ਼ੁਰੂ ਤੋਂ ਹੀ ਫਿਲਮਾਂ ਹੀਰੋ 'ਤੇ ਕੇਂਦਰਿਤ ਰਹੀਆਂ ਹਨ। ਪਿਛਲੇ ਕੁਝ ਸਮੇਂ ਤੋਂ ਆ ਰਹੀਆਂ ਫਿਲਮਾਂ ਇਸ ਰਵਾਇਤ ਨੂੰ ਤੋੜਦੀਆਂ ਨਜ਼ਰ ਆ ਰਹੀਆਂ ਹਨ। ਇਸ ਲਈ ਅਦਾਕਾਰਾਂ ਨੂੰ ਵੀ ਮੋਟੀ ਫੀਸ ਮਿਲਣ ਲੱਗੀ ਹੈ। ਦੀਪਿਕਾ ਪਾਦੂਕੋਣ ਇੱਕ ਫਿਲਮ ਦੀ ਕਰੀਬ 26 ਕਰੋੜ ਫੀਸ ਲੈ ਰਹੀ ਹੈ। ਜਦਕਿ ਕੰਗਨਾ ਰਣੌਤ ਨੇ ਵੀ ਫਿਲਮ 'ਥਲਾਇਵੀ' ਲਈ 25 ਕਰੋੜ ਫੀਸ ਲਈ ਹੈ।


ਦਰਅਸਲ ਬਾਲੀਵੁੱਡ 'ਚ ਮਹਿਲਾ ਪ੍ਰਧਾਨ ਫਿਲਮਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਹਾਲ ਹੀ 'ਚ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ 'ਪੰਗਾ', 'ਸ਼ਕੁੰਤਲਾ ਦੇਵੀ' ਤੇ 'ਸਾਇਨਾ' ਸਮੇਤ 7 ਚਰਚਿਤ ਮਹਿਲਾ ਕੇਂਦਰਿਤ ਫਿਲਮਾਂ ਆ ਰਹੀਆਂ ਹਨ।

ਇਸ 'ਤੇ ਬਾਲੀਵੁੱਡ ਅਦਾਕਾਰ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਮਹਿਲਾ ਪ੍ਰਧਾਨ ਫਿਲਮਾਂ 200 ਤੋਂ 500 ਕਰੋੜ ਦਾ ਕਾਰੋਬਾਰ ਕਰਨਗੀਆਂ। ਉੱਧਰ ਸ਼ਾਲਿਨੀ ਠਾਕਰੇ ਦਾ ਕਹਿਣਾ ਹੈ ਕਿ ਉਹ ਹਿੰਦੀ 'ਚ ਵੀਮਨ ਸੈਂਟ੍ਰਿਕ ਫਿਲਮਾਂ ਹੀ ਬਣਾਉਣਾ ਚਾਹੁੰਦੇ ਹਨ ਤੇ ਬਣਾਉਣਗੇ।